ਪੰਜਾਬ ਘਰ-ਘਰ ਰੋਜਗਾਰ ਕਾਰੋਬਾਰ ਤਹਿਤ ਜਲੰਧਰ ਵਿਖੇ ਮੇਲੇ ਦਾ ਆਯੋਜਨ

0
110

ਜਲੰਧਰ  (ਰਮੇਸ਼ ਗਾਬਾ) ਪੰਜਾਬ ਘਰ-ਘਰ ਰੋਜਗਾਰ ਕਰੋਬਾਰ ਤਹਿਤ ਜਲੰਧਰ ਵਿਖੇ ਮੇਲਾ ਲਗਾਇਆ ਗਿਆ।  ਐਸ.ਸੀ. ਕਾਰਪੋਰੇਸ਼ਨ ਜ਼ਿਲ੍ਹਾ ਜਲੰਧਰ ਦੀ ਸਹਾਇਕ ਮੈਨੇਜਰ ਮੈਡਮ ਚੰਦਰ ਕਲਾਂ  ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਮੇਲੇ ਦੌਰਾਨ ਭਾਗ ਲਿਆ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਵੇਂ ਪਸ਼ੂ ਪਾਲਣ,ਪੋਲਟੀ ਫਾਰਮ,ਖੇਤੀ ਦੇ ਸਾਧਨ ਖਰੀਦਣ ਲਈ,ਕਰਿਆਨੇ ਦੀ ਦੁਕਾਨ ਖੋਲਣ ਆਦਿ ਕਾਰੋਬਾਰ ਲੋਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਮੌਕੇ ਤੇ ਫਾਰਮ ਭਰ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ ।