ਅਮਰੀਕਾ ਤਕ ਪਹੁੰਚਾ ਓਮੀਕ੍ਰੋਨ, ਦੁਨੀਆ ਭਰ ‘ਚ ਵੱਧੀ ਬੇਚੈਨੀ, ਭਾਰਤ ‘ਚ ਹਾਈ ਰਿਸਕ ਵਾਲੇ ਦੇਸ਼ਾਂ ਤੋਂ ਆਏ ਵਿਦਿਆਰਥੀ ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ

0
44

ਨਵੀਂ ਦਿੱਲੀ (TLT) ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਬਾਰੇ ਜਿਵੇਂ-ਜਿਵੇਂ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੇ ਹਨ ਦੁਨੀਆ ਭਰ ਵਿਚ ਚਿੰਤਾ ਵਧਦੀ ਜਾ ਰਹੀ ਹੈ। ਯਾਤਰਾ ਪਾਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ ਤੇ ਵਧ ਰਹੀ ਦਹਿਸ਼ਤ ਦੇ ਵਿਚਕਾਰ ਕਈ ਦੇਸ਼ਾਂ ਦੁਆਰਾ ਉਡਾਣਾਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਨ੍ਹਾਂ ਸਖ਼ਤ ਉਪਾਵਾਂ ਦੇ ਬਾਵਜੂਦ, ਨਵੇਂ ਦੇਸ਼ਾਂ ਵਿੱਚ ਓਮਿਕਰੋਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਮਰੀਕਾ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਾਂ ਵੀ ਓਮੀਕ੍ਰੋਨ ਵੇਰੀਐਂਟ ਦੇ ਕੇਸਾਂ ਵਾਲੇ ਦੇਸ਼ਾਂ ਵਿਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਇਕ-ਇਕ ਕੇਸ ਪਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ 23 ਦੇਸ਼ਾਂ ਵਿੱਚ ਇਸ ਦੇ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਪੂਰੀ ਦੁਨੀਆ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਇਸ ਕਾਰਨ ਭਾਰਤ ਸਰਕਾਰ ਨੇ ਵੀ ਆਪਣੇ ਪੱਧਰ ‘ਤੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਦੇਸ਼ ਵਿਚ 11 ਅੰਤਰਰਾਸ਼ਟਰੀ ਉਡਾਣਾਂ ਉਤਰੀਆਂ ਹਨ ਤੇ ਇਨ੍ਹਾਂ ‘ਚੋਂ 6 ਯਾਤਰੀ ਕੋਵਿਡ ਪਾਜੇਟਿਵ ਪਾਏ ਗਏ ਹਨ।