ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬੂਸਟਰ ਖ਼ੁਰਾਕ ਦੇ ਤੌਰ ‘ਤੇ ਕੋਵਿਸ਼ੀਲਡ ਲਈ ਡੀ.ਸੀ.ਜੀ.ਆਈ. ਦੀ ਮੰਗੀ ਮਨਜ਼ੂਰੀ

0
50

ਨਵੀਂ ਦਿੱਲੀ (TLT) ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਦੇਸ਼ ਵਿਚ ਵੈਕਸੀਨ ਦੇ ਢੁਕਵੇਂ ਸਟਾਕ ਦਾ ਹਵਾਲਾ ਦਿੰਦੇ ਹੋਏ ਕੋਵਿਸ਼ੀਲਡ ਲਈ ਭਾਰਤ ਦੇ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ ਅਤੇ ਨਵੇਂ ਕੋਰੋਨਾਵਾਇਰਸ ਰੂਪਾਂ ਦੇ ਉੱਭਰਨ ਕਾਰਨ ਬੂਸਟਰ ਸ਼ਾਟ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਓਮੀਕਰੋਨ ਵੈਰੀਐਂਟ ਚਿੰਤਾਵਾਂ ਦੇ ਵਿਚਕਾਰ ਬੂਸਟਰ ਡੋਜ਼ ਵਜੋਂ ਕੋਵਿਸ਼ੀਲਡ ਵੈਕਸੀਨ ਲਈ ਪ੍ਰਵਾਨਗੀ ਮੰਗੀ ਹੈ |