ਸਕਿਓਰਿਟੀ ਗਾਰਡ ਨੇ ਕੀਤੀ ਆਤਮਹੱਤਿਆ, ਪੁਲਿਸ ਨੂੰ ਮਿਲਿਆ Suicide Note

0
78

ਜਲੰਧਰ(ਰਮੇਸ਼ ਗਾਬਾ) ਸਕਿਓਰਿਟੀ ਗਾਰਡ ਦੀ ਡਿਊਟੀ ਕਰ ਰਹੇ ਵਿਅਕਤੀ ਵੱਲੋਂ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਕਟਿਆਰ ਐਕਸਪ੍ਰੈੱਸ ਰੇਲ ਗੱਡੀ ਅੱਗੇ ਕੁੱਦ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਪਲਵਿੰਦਰ ਕੁਮਾਰ ਪੁੱਤਰ ਸਵਰਗੀ ਹਰੂ ਰਾਮ ਵਾਸੀ ਪਿੰਡ ਲਿੱਦੜਾਂ ਜਲੰਧਰ ਵਜੋਂ ਹੋਈ ਹੈ। ਜੋ ਕਿ ਨਜ਼ਦੀਕ ਸਥਿਤ ਡਿਪਸ ਸਕੂਲ ਵਿੱਚ ਸਕਿਓਰਿਟੀ ਗਾਰਡ ਦੀ ਡਿਊਟੀ ਕਰਦਾ ਸੀ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਥਾਣਾ ਮਕਸੂਦਾਂ ਅਧੀਨ ਆਉਂਦੇ ਡਿਪਸ ਸਕੂਲ ਨੇੜਿਓਂ ਡੋਲੀ ਵਾਲੀ ਕਾਰ ਲੁੱਟ ਦੇ ਮਾਮਲੇ ‘ਚ ਕਾਰ ਡਰਾਈਵਰ ਨੇ ਪੁਲਿਸ ਨੂੰ ਬਿਆਨ ਦਿੱਤੇ ਸੀ ਕਿ ਉਹ ਡਿਪਸ ਸਕੂਲ ਵਿੱਚ ਸਕਿਓਰਿਟੀ ਗਾਰਡ ਦੀ ਡਿਊਟੀ ਕਰ ਰਹੇ ਪਲਵਿੰਦਰ ਕੁਮਾਰ ਨੂੰ ਪੈਸੇ ਦੇਣ ਆਇਆ ਸੀ ਤੇ ਉਸੇ ਦੌਰਾਨ ਦੋ ਵਿਅਕਤੀਆਂ ਵੱਲੋਂ ਉਸ ਨੂੰ ਜ਼ਖ਼ਮੀ ਕਰ ਕੇ ਉਸ ਦੀ ਕਾਰ ਲੁੱਟ ਲਈ ਸੀ। ਜਿਸ ਦੇ ਸਬੰਧ ਵਿਚ ਪੁਲਿਸ ਵੱਲੋਂ ਸਕਿਓਰਿਟੀ ਗਾਰਡ ਕੋਲੋਂ ਵੀ ਜਾਣਕਾਰੀ ਲਈ ਗਈ ਸੀ।