10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਰੰਗੇ ਹੱਥੀਂ ਕਾਬੂ

0
38

ਦੀਨਾਨਗਰ (tlt) ਵਿਜੀਲੈਂਸ ਬਿਊਰੋ ਗੁਰਦਾਸਪੁਰ ਦੀ ਟੀਮ ਨੇ ਬਲਾਕ ਸੰਮਤੀ ਦਫ਼ਤਰ ਦੀਨਾਨਗਰ ਵਿਖੇ ਛਾਪਾ ਮਾਰ ਕੇ ਸੰਮਤੀ ਦੇ ਪਟਵਾਰੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਗਏ ਸੰਮਤੀ ਪਟਵਾਰੀ ਨਿਸ਼ਾਨ ਸਿੰਘ ‘ਤੇ ਪਿੰਡ ਡੀਡਾ ਸੈਣੀਆਂ ਦੇ ਮੋਹਨ ਲਾਲ ਨੂੰ ਪੰਜ ਮਰਲੇ ਦਾ ਪਲਾਟ ਦਿਵਾਉਣ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ਹਨ।

ਮਿਲੀ ਜਾਣਕਾਰੀ ਅਨੁਸਾਰ ਪਟਵਾਰੀ ਨਿਸ਼ਾਨ ਸਿੰਘ ਨੇ ਪਿੰਡ ਡੀਡਾ ਸੈਣੀਆਂ ਦੇ ਮੋਹਨ ਲਾਲ ਨੂੰ ਪੰਜ ਮਰਲੇ ਦਾ ਪਲਾਟ ਦਿਵਾਉਣ ਦੇ ਨਾਂ ‘ਤੇ ਉਸ ਕੋਲੋਂ 35 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਸਨ। ਇਨ੍ਹਾਂ ‘ਚੋਂ 10 ਹਜ਼ਾਰ ਰੁਪਏ ਪਹਿਲਾਂ ਤੇ ਬਾਕੀ ਦੇ 25 ਹਜ਼ਾਰ ਰੁਪਏ ਦੋ ਬਰਾਬਰ ਕਿਸ਼ਤਾਂ ‘ਚ ਲੈਣ ਦੀ ਗੱਲ ਤੈਅ ਹੋਈ ਸੀ ਪਰ ਸ਼ਿਕਾਇਤਕਰਤਾ ਮੋਹਨ ਲਾਲ ਵੱਲੋਂ ਇਸ ਗੱਲ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਡੀਐੱਸਪੀ ਪ੍ਰਰੇਮ ਕੁਮਾਰ ਦੀ ਯੋਜਨਾ ਤੇ ਇੰਸਪੈਕਟਰ ਵਿਜੈ ਪਾਲ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕਰਦਿਆਂ ਪਟਵਾਰੀ ਨਿਸ਼ਾਨ ਸਿੰਘ ਨੂੰ ਮੋਹਨ ਲਾਲ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ।