ਬੱਸ ਤੇ ਆਟੋ ਦੀ ਟੱਕਰ, ਆਟੋ ਚਾਲਕ ਦੀ ਮੌਤ, ਔਰਤ ਸਮੇਤ ਤਿੰਨ ਜ਼ਖ਼ਮੀ

0
64

ਲਾਂਬੜਾ (TLT) ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਬੱਸ ਨੇ ਤੇਜ਼ ਰਫ਼ਤਾਰ ਦੇ ਨਾਲ ਪਹਿਲਾਂ ਇਕ – ਦੋ ਆਟੋ ਨੂੰ ਟੱਕਰ ਮਾਰੀ ਅਤੇ ਨਾਲ ਹੀ ਇਸ ਦੀ ਲਪੇਟ ਵਿਚ ਇਕ ਮੋਟਰਸਾਈਕਲ ਸਵਾਰ ਵੀ ਆ ਗਿਆ | ਆਟੋ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦਰਜਨ ਦੇ ਹਿਸਾਬ ਨਾਲ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ |