ਬੁੱਕ ਸਟੋਰ ‘ਚ ਹੋਇਆ ਧਮਾਕਾ, ਇਕ ਵਿਅਕਤੀ ਦੀ ਮੌਤ

0
64

ਆਦਮਪੁਰ, 24 ਨਵੰਬਰ (TLT) – ਆਦਮਪੁਰ ਮੁੱਖ ਮਾਰਗ ‘ਤੇ ਸਥਿਤ ਕ੍ਰਿਸ਼ਨਾ ਬੁੱਕ ਸਟੋਰ ‘ਤੇ ਰਾਤ ਢਾਈ ਵਜੇ ਧਮਾਕਾ ਹੋਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਦੂਜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਦੋਵੇਂ ਵਿਅਕਤੀ ਦੁਕਾਨ ਨੂੰ ਅੱਗ ਲਾਉਣ ਆਏ ਸਨ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ । ਦੁਕਾਨਦਾਰ ਨੇ ਦੱਸਿਆ ਕਿ ਦਸ ਤੋਂ ਬਾਰ੍ਹਾਂ ਲੱਖ ਦਾ ਨੁਕਸਾਨ ਹੋ ਗਿਆ ਹੈ।