4 ਸਾਲਾ ਬਾਅਦ ਅਮਰੀਕਾ-ਭਾਰਤ ਵਪਾਰ ਨੀਤੀ ਫੋਰਮ ਦੀ ਮੁੜ ਸ਼ੁਰੂਆਤ

0
55

ਨਵੀਂ ਦਿੱਲੀ (TLT) ਭਾਰਤ ਦੇ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਤੋਂ ਬਾਅਦ, ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ ਭਾਰਤ ਵਿਚ ਨਿੱਘਾ ਸਵਾਗਤ ਲਈ ਭਾਰਤ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਪਣੇ ਡਿਪਟੀ ਦੇ ਨਾਲ, 4 ਸਾਲਾ ਬਾਅਦ ਅਮਰੀਕਾ-ਭਾਰਤ ਵਪਾਰ ਨੀਤੀ ਫੋਰਮ ਦੀ ਮੁੜ ਸ਼ੁਰੂਆਤ ਦਾ ਸਵਾਗਤ ਕੀਤਾ।ਤਾਈ ਦੋ ਦਿਨਾਂ (ਨਵੰਬਰ 22 ਅਤੇ 23) ਲਈ ਨਵੀਂ ਦਿੱਲੀ ਵਿਚ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਬਾਰੇ ਚਰਚਾ ਕਰਨ ਲਈ ਆਏ ਹੋਏ ਹਨ |