ਐੱਸਟੀਐੱਫ ‘ਚ ਰੀਡਰ ਵਜੋਂ ਤਾਇਨਾਤ ASI ਨੇ ਬਿਲਡਿੰਗ ਤੋਂ ਛਾਲ਼ ਮਾਰ ਕੇ ਕੀਤੀ ਖ਼ੁਦਕੁਸ਼ੀ

0
92

ਮੋਹਾਲੀ (TLT) ਸਪੈਸ਼ਲ ਟਾਸਕ ਫੋਰਸ ਦੇ ਦਫਤਰ ‘ਚ ਏਐਸਆਈ ਵਜੋਂ ਤਾਇਨਾਤ ਅਜੇ ਸ਼ਰਮਾ ਨੇ ਅੱਜ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਕ ਉਹ ਡੀਆਈਜੀ ਦੇ ਦਫ਼ਤਰ ‘ਚ ਬਤੌਰ ਰੀਡਰ ਸੇਵਾਵਾਂ ਨਿਭਾ ਰਿਹਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਚੱਲ ਰਿਹਾ ਸੀ। ਇਸ ਕਰਕੇ ਉਸ ਨੇ ਖਰੜ/ਬਲੌਂਗੀ ਦੇ ਖੇਤਰ ‘ਚ ਕਿਸੇ ਬਿਲਡਿੰਗ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਤਾ ਚੱਲਿਆ ਹੈ ਕਿ ਅਜੇ ਸ਼ਰਮਾ ਰੋਪੜ ਜ਼ਿਲ੍ਹੇ ‘ਚ ਭਰਤੀ ਹੋਇਆ ਸੀ ਤੇ ਪਿਛਲੇ ਕਈ ਸਾਲਾਂ ਤੋਂ ਉਹ ਇਸੇ ਦਫ਼ਤਰ ਵਿਖੇ ਕੰਮ ਕਰ ਰਿਹਾ ਸੀ।