ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਇਕ ਖਿਲਾਫ਼ ਮਾਮਲਾ ਦਰਜ

0
66

ਫਿਰੋਜ਼ਪੁਰ (TLT) ਇਕ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਇਕ ਵਿਅਕਤੀ ਖਿਲਾਫ਼ 376, 506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਔਰਤ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੋਣ ਕਰਕੇ ਆਪਣੀ ਮਾਤਾ ਨਾਲ ਰਹਿੰਦੀ ਹੈ। ਮਿਤੀ 6-7 ਨਵੰਬਰ 2021 ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਦੇ ਕਮਰੇ ਵਿਚ ਸੁੱਤੀ ਪਈ ਸੀ ਤਾਂ ਦੋਸ਼ੀ ਅਮਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਚੋਰੀ ਛਿਪੇ ਕਮਰੇ ਵਿਚ ਆਇਆ ਤੇ

ਉਸ ਦੀ ਗਰਦਨ ‘ਤੇ ਚਾਕੂ ਰੱਖ ਕੇ ਧਮਕੀ ਦਿੱਤੀ,” ਜੇ ਤੂੰ ਰੌਲਾ ਪਾਇਆ ਤਾਂ ਤੇਰੇ ਪਰਿਵਾਰ ਨੂੰ ਜਾਨੋ ਮਾਰ ਦੇਵਾਂਗਾ।” ਧਮਕੀ ਦੇ ਕੇ ਅਮਨਦੀਪ ਨੇ ਚਾਕੂ ਦੀ ਨੋਕ ‘ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਗੁਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।