ਪੰਜਾਬ ‘ਚ 11 ਤਹਿਸੀਲਦਾਰ ਬਦਲੇ, ਜਲੰਧਰ ‘ਚ ਕਈ SHO ਸਮੇਤ 144 ਮੁਲਾਜ਼ਮਾਂ ਦਾ ਟਰਾਂਸਫਰ

0
88

ਜਲੰਧਰ (TLT) ਪੰਜਾਬ ਦੇ ਆਮਦਨ ਕਰ ਵਿਭਾਗ ਵੱਲੋਂ 11 ਰੈਵੀਨਿਊ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਜਲੰਧਰ ‘ਚ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਈ ਥਾਣਿਆਂ ਦੇ ਐੱਸਐੱਚਓ ਸਮੇਤ 144 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸੋਮਵਾਰ ਨੂੰ ਕਈ ਥਾਣਿਆਂ ਦੇ ਇੰਚਾਰਜਾਂ ਸਮੇਤ ਪੁਲਿਸ ਮੁਲਾਜ਼ਮਾਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ। ਕੁੱਲ ਮਿਲਾ ਕੇ 144 ਪੁਲਿਸ ਮੁਲਾਜ਼ਮਾਂ ਨੂੰ ਇੱਥੋਂ ਬਦਲ ਦਿੱਤਾ ਗਿਆ ਹੈ। ਕੁੱਲ ਮਿਲਾ ਕੇ 144 ਪੁਲਿਸ ਮੁਲਾਜ਼ਮਾਂ ਨੂੰ ਇੱਥੋਂ ਬਦਲ ਦਿੱਤਾ ਗਿਆ ਹੈ। ਇੰਸਪੈਕਟਰ ਸੁਖਬੀਰ ਸਿੰਘ ਨੂੰ ਥਾਣਾ ਡਿਵੀਜ਼ਨ ਨੰਬਰ 1 ਦੇ ਥਾਣੇ ਦਾ ਐਸ.ਐਚ.ਓ. ਲਗਾਇਆ ਗਿਆ ਹੈ। ਹੁਣ ਤਕ ਉਹ ਪੁਲਿਸ ਲਾਈਨਜ਼ ‘ਚ ਤਾਇਨਾਤ ਸਨ। ਗੁਰਵਿੰਦਰ ਜੀਤ ਸਿੰਘ ਨੂੰ ਐੱਸਐੱਚਓ ਪੁਲਿਸ ਸਟੇਸ਼ਨ ਡਵੀਜ਼ਨ ਨਵੰਬਰ ੫ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇੰਸਪੈਕਟਰ ਨਵਦੀਪ ਸਿੰਘ ਨੂੰ ਰਾਮਾ ਮੰਡੀ ਪੁਲਿਸ ਸਟੇਸ਼ਨ ਦਾ ਐੱਸਐੱਚਓ ਬਣਾਇਆ ਗਿਆ ਹੈ। ਦੇਖੋ ਪੂਰੀ ਲਿਸਟ ….0 0 0