‘ਸਿੱਖਿਆ ਬਚਾਓ-ਪੰਜਾਬ ਬਚਾਓ’ ਮੁਹਿੰਮ ਤਹਿਤ ਸੈਂਕੜੇ ਸਕੂਲੀ ਬੱਸ ਚਾਲਕਾਂ ਵੱਲੋਂ ਮੁਜ਼ਾਹਰਾ

0
72

ਫਰੀਦਕੋਟ (TLT) ਫੈਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ ਸੱਦੇ ਤੇ ਸੀ.ਬੀ.ਐੱਸ.ਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਫਰੀਦਕੋਟ ਜਿਲ੍ਹੇ ਦੇ ਸਾਰੇ ਸਕੂਲਾਂ ਤੇ ਕਾਲਜਾਂ ਨੇ ‘ਸਿੱਖਿਆ ਬਚਾਓ-ਪੰਜਾਬ ਬਚਾਓ’ ਮੁਹਿੰਮ ਵਿੱਚ ਭਾਗ ਲਿਆ। ਇਹ ਮੁਹਿੰਮ ਫੈਡਰੇਸ਼ਨ ਅਤੇ ਜੈਕ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ, ਪਸਸਬ ਦੀ ਜਥੇਬੰਦੀ ‘ਆਸਾ’ ਦੇ ਪ੍ਰਧਾਨ ਜੈਪਾਲ ਸ਼ਰਮਾ, ਪਿ੍ਰੰਸੀਪਲ ਐੱਸਐੱਸ ਬਰਾੜ ਤੇ ਸੀ.ਬੀ.ਐੱਸ.ਈ.ਸਕੂਲਾਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਰਾਜ ਥਾਪਰ ਦੀ ਅਗਵਾਈ ਹੇਠ ਸ਼ੁਰੂ ਹੋਈ। ਫਰੀਦਕੋਟ ਜ਼ਿਲ੍ਹੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ‘ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਕੋਟਕਪੂਰਾ-ਮੋਗਾ ਹਾਈਵੇ ‘ਤੇ ਖੜਾ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਜਿਹਨਾਂ ਉੱਪਰ ਸੰਸਥਾਵਾਂ ਨਾਲ ਸਬੰਧਿਤ ਵੱਖ¸ਵੱਖ ਮੰਗਾਂ ਲਿਖੀਆਂ ਹੋਈਆਂ ਸਨ। ਸੰਸਥਾਵਾਂ ਦੀ ਮੰਗ ਹੈ ਕਿ ਬੱਚਿਆਂ ਦੀਆਂ ਮਾਵਾਂ ਨੂੰ ਬੱਸਾਂ ਦਾ ਸਫਰ ਫਰੀ ਹੈ, ਪਰੰਤੂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਬੱਸਾਂ ਦਾ ਟੈਕਸ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਸਕੂਲਾਂ ਉੱਪਰ ਕਮਰਸ਼ੀਅਲ ਬਿਜਲੀ ਦਾ ਬਿੱਲ ਲੱਗਦਾ ਹੈ ਜਦੋਂ ਕਿ ਇਹ ਬਿੱਲ ਨਾਰਮਲ ਹੋਣਾ ਚਾਹੀਦਾ ਹੈ। ਫੈਡਰੇਸ਼ਨ ਦੀ ਮੰਗ ਹੈ ਕਿ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੀਆਂ ਇਹ ਪ੍ਰਰਾਈਵੇਟ ਸਿੱਖਿਆ ਸੰਸਥਾਵਾਂ ਪ੍ਰਰਾਪਰਟੀ ਟੈਕਸ ਅਤੇ ਹੋਰ ਕਿਸਮ ਦੇ ਟੈਕਸਾਂ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦਾ ਬੀਮਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸੈਲਫ ਫਾਇਨਾਂਸਡ ਸੰਸਥਾਵਾਂ ਵਿਚ ਲਗਭਗ 35 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ 7 ਲੱਖ ਪਰਿਵਾਰ ਇਹਨਾਂ ਸੰਸਥਾਵਾਂ ਨਾਲ ਰੁਜ਼ਗਾਰ ਦੇ ਤੌਰ ਤੇ ਜੁੜੇ ਹੋਏ ਹਨ। ਇਸ ਮੌਕੇ ਜੱਥੇਬੰਦੀ ਵੱਲੋਂ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ,ਸੋ੍ਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਅਨੁਪ੍ਰਤਾਪ ਸਿੰਘ ਬਰਾੜ ਤੇ ਟਰਾਂਸਪੋਰਟ ਵਿੰਗ ਦੇ ਜਿਲਾ ਪ੍ਰਧਾਨ ਜਸਪਾਲ ਸਿੰਘ ਮੌੜ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਿਢੱਲਵਾਂ ਤੇ ਐੱਸ.ਸੀ. ਵਿੰਗ ਦੇ ਪ੍ਰਧਾਨ ਅਵਤਾਰ ਸਿੰਘ ਸਹੋਤਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤੇ ਗਏ। ਇਸ ਮੌਕੇ ਸੰਦੀਪ ਸ਼ਰਮਾ ਕੈਸ਼ੀਅਰ, ਬਲਜੀਤ ਸਿੰਘ ਹਰੀ ਨੌ, ਕਰਨੈਲ ਸਿੰਘ ਮੱਕੜ, ਹਰਮਨਪ੍ਰਰੀਤ ਸਿੰਘ ਵਾੜਾ ਦੜਾਕਾ, ਮਨਪ੍ਰਰੀਤ ਸਿੰਘ, ਪਵਨ ਕੁਮਾਰ ਮਿੱਤਲ, ਰਾਜ ਕੁਮਾਰ, ਰੋਹਿਤ ਬਾਂਸਲ, ਜਸਵਿੰਦਰ ਸਿੰਘ ਦਬੜੀਖਾਨਾ, ਜਗਸੀਰ ਸਿੰਘ, ਭੁਪਿੰਦਰ ਸਿੰਘ ਕੋਟ ਸੁਖੀਆ, ਸੰਦੀਪ ਤਾਂਗੜੀ ਤੋਂ ਇਲਾਵਾ ਸਮੂਹ ਪ੍ਰਰਾਈਵੇਟ ਵੈਨ ਸੰਚਾਲਕ ਤੇ ਸਕੂਲਾਂ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇ ਤੇ ਹਾਜਰ ਕਰਨਵੀਰ ਸਿੰਘ ਧਾਲੀਵਾਲ ਮੀਤ ਪ੍ਰਧਾਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਪ੍ਰਦਰਸ਼ਨ ਵਿੱਚ 370 ਦੇ ਕਰੀਬ ਛੋਟੀਆਂ ਤੇ ਵੱਡੀਆਂ ਬੱਸਾਂ ਨੇ ਭਾਗ ਲਿਆ। ਇਸ ਪ੍ਰਦਰਸ਼ਨ ਦੌਰਾਨ ਟਰੈਫਿਕ ਵਿੱਚ ਕੋਈ ਵਿਘਨ ਨਹੀਂ ਪਾਇਆ ਗਿਆ।