ਲੈਂਸੇਟ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮੰਨਿਆ ਪੂਰੀ ਤਰ੍ਹਾਂ ਸੁਰੱਖਿਅਤ

0
67

ਨਵੀਂ ਦਿੱਲੀ, 12 ਨਵੰਬਰ – TLT/ ਭਾਰਤ ਦੇ ਸਵਦੇਸ਼ੀ ਟੀਕੇ ‘ਕੋਵੈਕਸੀਨ’ ਲਈ ਇਕ ਹੋਰ ਖੁਸ਼ਖਬਰੀ ਹੈ। ਪਹਿਲਾਂ ਵਿਸ਼ਵ ਸਿਹਤ ਸੰਗਠਨ ਵਲੋਂ ਮੰਨਜ਼ੂਰੀ ਅਤੇ ਹੁਣ ਦਿ ਲੈਂਸੇਟ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ‘ਬਹੁਤ ਪ੍ਰਭਾਵਸ਼ਾਲੀ’ ਦਰਜਾ ਦਿੱਤਾ ਹੈ। ਮੈਡੀਕਲ ਜਰਨਲ ‘ਦਿ ਲੈਂਸੇਟ’ ਦੇ ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਬਾਇਓਟੈਕ ਦੁਆਰਾ ਬਣਾਇਆ ਗਿਆ ਕੋਵਿਡ-19 ਟੀਕਾ ‘ਬਹੁਤ ਪ੍ਰਭਾਵਸ਼ਾਲੀ’ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ।