19 ਨਵੰਬਰ ਨੂੰ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਇਨ੍ਹਾਂ ਰਾਸ਼ੀਆਂ ਲਈ ਰਹੇਗਾ ਸ਼ੁੱਭ ਦਿਨ

0
357

Chandra Grahan 2021 : 19 ਨਵੰਬਰ ਨੂੰ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਹੈ, ਜੋ ਉਪਛਾਇਆ ਗ੍ਰਹਿਣ ਹੋਵੇਗਾ। ਇਹ ਚੰਦਰ ਗ੍ਰਹਿਣ ਭਾਰਤ, ਅਮਰੀਕਾ, ਉੱਤਰੀ ਯੂਰਪ, ਆਸਟ੍ਰੇਲੀਆ, ਪੂਰਬੀ ਏਸ਼ੀਆ ਤੇ ਪ੍ਰਸ਼ਾਂਤ ਮਹਾਸਾਗਰ ਦੇ ਕੁਝ ਖੇਤਰਾਂ ‘ਚ ਨਜ਼ਰ ਆਵੇਗਾ। ਹਿੰਦੂ ਪੰਚਾਂਗ ਅਨੁਸਾਰ ਗ੍ਰਹਿਣ ਕੱਤਕ ਸ਼ੁਕਲ ਪੱਖ ਦੀ ਪੁੰਨਿਆ ਵਾਲੇ ਦਿਨ ਲੱਗੇਗਾ। ਧਾਰਮਿਕ ਨਜ਼ਰੀਏ ਤੋਂ ਚੰਦਰ ਗ੍ਰਹਿਣ ਦਾ ਕਾਫੀ ਮਹੱਤਵ ਹੈ। ਸ਼ਾਸਤਰਾਂ ਅਨੁਸਾਰ ਗ੍ਰਹਿਣ ਵੇਲੇ ਸ਼ੁੱਭ ਕਾਰਜ ਵਰਜਿਤ ਹੁੰਦੇ ਹਨ। ਗ੍ਰਹਿਣ ਦਾ ਅਸਰ ਸਾਰੀਆਂ ਰਾਸ਼ੀਆਂ ‘ਤੇ ਪੈਂਦਾ ਹੈ।