ਦਸੂਹਾ ਵਿਖੇ ਮੰਦਰ ਦੇ ਪੁਜਾਰੀ ਦਾ ਕਤਲ

0
61

ਦਸੂਹਾ (TLT) ਦਸੂਹਾ ਦੇ ਮਿੱਟੀ ਪੁੱਟ ਮੰਦਰ ‘ਚ ਰਹਿੰਦੇ ਪੁਜਾਰੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਇਕ ਅਣਪਛਾਤੇ ਵਿਅਕਤੀ ਵਲੋਂ ਪੁਜਾਰੀ ਅਖਿਲੇਸ਼ ਜਿਸ ਦੀ ਉਮਰ ਕਰੀਬ 35 ਸਾਲ ਸੀ ਜੋ ਆਪਣੇ ਪਰਿਵਾਰ ਨਾਲ ਮੰਦਰ ‘ਚ ਰਹਿੰਦਾ ਸੀ ਜਦ ਉਹ ਮੰਦਰ ਦਾ ਗੇਟ ਬੰਦ ਕਰਨ ਆਇਆ ਤਾਂ ਗੇਟ ‘ਤੇ ਹੀ ਪੁਜਾਰੀ ‘ਤੇ ਅਣਪਛਾਤੇ ਵਿਅਕਤੀ ਵਲੋਂ ਚਾਕੂ ਨਾਲ ਦੋ ਵਾਰ ਕੀਤੇ ਗਏ ਜਿਸ ਨਾਲ ਪੁਜਾਰੀ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |