ਅਸਲਾ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਰੀਨੀਊ ਲਈ ਅਪਲਾਈ ਕਰਨਾ ਲਾਜ਼ਮੀ-ਵਧੀਕ ਜ਼ਿਲਾ ਮੈਜਿਸਟਰੇਟ

0
104

ਕਿਹਾ, ਲਾਇਸੰਸੀ ਅਸਲਾ 15 ਦਿਨਾਂ ਦੇ ਅੰਦਰ-ਅੰਦਰ ਪੁਲਿਸ ਥਾਣੇ ਜਾਂ ਅਧਿਕਾਰਤ ਡੀਲਰ ਪਾਸ ਜਮਾ ਕਰਵਾਇਆ ਜਾਵੇ
ਅਜਿਹਾ ਨਾ ਕਰਨ ’ਤੇ ਅਸਲਾ ਐਕਟ-1959 ਤਹਿਤ ਕੀਤੀ ਜਾਵੇਗੀ ਫੌਜ਼ਦਾਰੀ ਕਾਰਵਾਈ


ਜਲੰਧਰ (ਰਮੇਸ਼ ਗਾਬਾ)
ਅਮਰਜੀਤ ਬੈਂਸ ਵਧੀਕ ਜ਼ਿਲਾ ਮੈਜਿਸਟਰੇਟ ਜਲੰਧਰ ਨੇ ਦੱਸਿਆ ਕਿ ਬਹੁਤ ਸਾਰੇ ਅਸਲਾ ਲਾਇਸੈਂਸ ਧਾਰਕਾਂ ਵਲੋਂ ਆਪਣੇ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਲਾਇਸੈਂਸ ਰੀਨੀਊ ਕਰਵਾਉਣ ਲਈ ਅਪਲਾਈ ਨਹੀਂ ਕੀਤਾ ਗਿਆ, ਇਸ ਤਰਾਂ ਉਨਾਂ ਵਲੋਂ ਆਪਣਾ ਅਸਲਾ ਅਣ ਅਧਿਕਾਰਤ ਤੌਰ ’ਤੇ ਆਪਣੇ ਪਾਸ ਰੱਖਿਆ ਹੋਇਆ ਹੈ ਜਦਕਿ ਅਸਲਾ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਅਸਲਾ ਲਾਇਸੈਂਸ ਰੀਨੀਊ ਕਰਵਾਉਣ ਲਈ ਅਪਲਾਈ ਕਰਨਾ ਲਾਜ਼ਮੀ ਹੁੰਦਾ ਹੈ।
ਬੈਂਸ ਨੇ ਜ਼ਿਲਾ ਜਲੰਧਰ (ਦਿਹਾਤੀ) ਦੀ ਹੱਦ ਵਿੱਚ ਆਉਂਦੇ ਸਮੂਹ ਅਸਲਾ ਧਾਰਕਾ ਨੁੰ ਵਿਧਾਨਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਹਦਾਇਤ ਕੀਤੀ ਹੈ ਕਿ ਉਹ ਆਪਣਾ ਲਾਇਸੰਸੀ ਅਸਲਾ 15 ਦਿਨਾਂ ਦੇ ਅੰਦਰ-ਅੰਦਰ ਨੇੜਲੇ ਪੁਲਿਸ ਥਾਣੇ ਜਾਂ ਕਿਸ ਵੀ ਅਧਿਕਾਰਤ ਅਸਲਾ ਡੀਲਰ ਪਾਸ ਜਮਾ ਕਰਵਾਉਣ ਉਪਰੰਤ ਅਸਲਾ ਜਮਾਂ ਕਰਵਾਉਣ ਦੀਆਂ ਰਸੀਦਾਂ ਇਸ (ਉਨਾਂ ਦੇ) ਦਫ਼ਤਰ ਵਿੱਚ ਪੇਸ਼ ਕਰਨ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨਾਂ ਦੇ ਖਿਲਾਫ਼ ਅਸਲਾ ਐਕਟ-1959 ਅਧੀਨ ਬਣਦੀ ਫੌਜ਼ਦਾਰੀ ਕਾਰਵਾਈ ਆਰੰਭ ਕਰਨ ਲਈ ਪੁਲਿਸ ਨੂੰ ਲਿਖ ਦਿੱਤਾ ਜਾਵੇਗਾ।