ਡੇਰਾ ਪ੍ਰੇਮੀ ਦੀ ਪਤਨੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਪੁਲਿਸ ‘ਤੇ ਲਾਏ ਇਹ ਦੋਸ਼

0
73

ਫਰੀਦਕੋਟ (TLT) ਕਥਿਤ ਤੌਰ ’ਤੇ ਆਪਣੇ ਮ੍ਰਿਤਕ ਪਤੀ ਦੇ 32 ਹੱਥ ਲਿਖਤ ਪੰਨੇ ਪ੍ਰਾਪਤ ਕਰਨ ਤੋਂ ਬਾਅਦ 22 ਜੂਨ, 2019 ਨੂੰ ਨਾਭਾ ਜੇਲ੍ਹ ਵਿਚ ਕਥਿਤ ਰੂਪ ’ਚ ਮਾਰੇ ਗਏ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਵਿਚੋਂ ਇਕ ਮੋਹਿੰਦਰ ਪਾਲ ਬਿੱਟੂ ਦੀ ਪਤਨੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਡ਼ਕਾਇਆ ਹੈ। ਉਸ ਨੇ ਆਪਣੇ ਪਤੀ ਦੀ ਹੱਤਿਆ ਦੀ ਜਾਂਚ ਸੀਬੀਆਈ ਜਾਂ ਕਿਸੇ ਆਜ਼ਾਦ ਏਜੰਸੀ ਹਵਾਲੇ ਕਰਨ ਲਈ ਕਿਹਾ। ਪੀਡ਼ਤਾ ਨੇ ਦੋਸ਼ ਲਾਇਆ ਕਿ ਰਾਜ ਪੁਲਿਸ ਨੇ ਜੇਲ੍ਹ ਵਿਚ ਉਸ ਦੇ ਪਤੀ ਦੀ ਹੱਤਿਆ ਦੇ ਸਾਜ਼ਿਸ਼ ਵਾਲੇ ਹਿੱਸੇ ਦੀ ਮਨਮਾਨੇ ਢੰਗ ਨਾਲ ਅਤੇ ਨਾਜਾਇਜ਼ ਰੂਪ ਵਿਚ ਜਾਂਚ ਨਾ ਕਰਨ ਅਤੇ ਹੱਤਿਆ ਦੇ ਸਹੀ ਤੱਥਾਂ ਦੀ ਪੁਸ਼ਟੀ ਨਾ ਕਰਨ ਕਰਕੇ ਅਧੂਰਾ ਚਲਾਨ ਪੇਸ਼ ਕੀਤਾ। ਆਪਣੇ ਪਤੀ ਦੇ ਕਥਿਤ ਰੂਪ ਵਿਚ 32 ਹੱਥ ਲਿਖਤ ਪੰਨਿਆਂ ਨੂੰ ਹਾਈ ਕੋਰਟ ’ਚ ਭੇਜਦੇ ਹੋਏ ਉਸ ਨੇ ਦੋਸ਼ ਲਾਇਆ ਇਕ ਇਨ੍ਹਾਂ ਸਾਰੇ ਪੰਨਿਆਂ ਨੂੰ ਖੁਦਕੁਸ਼ੀ ਨੋਟ ਵਿਚ ਮੰਨਿਆ ਜਾਣਾ ਚਾਹੀਦਾ ਹੈ, ਜਿਸ ਵਿਚ ਉਨ੍ਹਾਂ ਦੇ ਪਤੀ ਨੇ ਸਿਆਸੀ ਸ਼ਹਿ ਤਹਿਤ ਉੱਚ ਪੁਲਿਸ ਅਧਿਕਾਰੀਆਂ ਦੀ ਡੰੂਘੀ ਸਾਜ਼ਿਸ਼ ਨੂੰ ਉਜਾਗਰ ਕੀਤਾ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿਚ ਲੈ ਕੇ ਅੱਤਿਆਚਾਰ ਕੀਤਾ ਸੀ।