ਭਿਆਨਕ ਹਾਦਸੇ ’ਚ19 ਸਾਲਾ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ

0
78

ਸਮਰਾਲਾ (TLT) ਅੱਜ ਸਵੇਰੇ ਕਰੀਬ 6 ਵਜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 19 ਸਾਲਾ ਕੁੜੀ ਦੀ ਮੌਕੇ ’ਤੇ ਹੀ ਮੋਤ ਹੋ ਗਈ, ਜਦਕਿ ਦੂਜੀ ਕੁੜੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿਚ ਮਰਨ ਵਾਲੀ ਕੁੜੀ ਨਵਦੀਪ ਕੌਰ ਨੇੜਲੇ ਪਿੰਡ ਮਾਦਪੁਰ ਦੇ ਸਾਬਕਾ ਸਰਪੰਚ ਦੀ ਧੀ ਸੀ ਤੇ ਕੁਝ ਦਿਨ ਬਾਅਦ ਹੀ ਉਹ ਕੈਨੇਡਾ ਜਾਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਮਰਾਲਾ ਦੇ ਲੁਧਿਆਣਾ ਰੋਡ ’ਤੇ ਕਮਲ ਪੈਟਰੋਲ ਪੰਪ ਅੱਗੇ ਇਕ ਪਾਸੇ ਦੀ ਸੜਕ ਪੁੱਟੀ ਹੋਣ ਕਾਰਨ ਵਾਪਰਿਆ ਹੈ ਤੇ ਸਮਰਾਲਾ ਤੋਂ ਲੁਧਿਆਣਾ ਜਾ ਰਹੀ ਬੱਸ ਸਾਹਮਣੇ ਤੋਂ ਟੱਕਰ ਮਾਰਦੀ ਹੋਈ ਇਨ੍ਹਾਂ ਸਕੂਟਰੀ ਸਵਾਰ ਕੁੜੀਆਂ ’ਤੇ ਜਾ ਚੜੀ। ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਦੂਜੀ ਕੁੜੀ ਦੀ ਪਛਾਣ ਪਿੰਡ ਹੈੱਡੋਂ ਨਿਵਾਸੀ ਨਿਸ਼ਾ ਦੇ ਰੂਪ ਵਿਚ ਹੋਈ ਹੈ। ਹਾਦਸੇ ਵੇਲੇ ਇਹ ਦੋਵੇਂ ਸਹੇਲੀਆਂ ਬਿਊਟੀਸ਼ਨ ਦੀ ਕਲਾਸ ਲਗਾਉਣ ਲਈ ਸਮਰਾਲਾ ਜਾ ਰਹੀਆਂ ਸਨ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ।