ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਹੋਰ ਵਧੀ, ਹੁਣ ਇਸ ਤਰੀਕ ਤਕ ਨਹੀਂ ਹੋਣਗੇ Normal Arrangement

0
73

ਨਵੀਂ ਦਿੱਲੀ (TLT) ਅੰਤਰਰਾਸ਼ਟਰੀ ਉਡਾਣਾਂ (International Flights) ‘ਤੇ ਪਾਬੰਦੀ ਇਕ ਮਹੀਨਾ ਹੋਰ ਵਧ ਗਈ ਹੈ। Directorate General of Civil Aviation (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਨਿਰਧਾਰਿਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਮੁਅੱਤਲ 30 ਨਵੰਬਰ ਤਕ ਵਧਾ ਦਿੱਤਾ ਹੈ। ਉਹ ਪਾਬੰਦੀ ਅਜੇ ਤਕ 31 ਅਕਤੂਬਰ ਤਕ ਸੀ, ਜਿਸ ਨੂੰ ਹੁਣ ਮਹੀਨੇ ਭਰ ਦੇ ਲਈ ਵਧਾਇਆ ਗਿਆ ਹੈ। ਇਸ ਨੇ ਕਿਹਾ, ‘ਹਾਲਾਂਕਿ, ਸਮਰੱਥ ਅਥਾਰਟੀ ਦੁਆਰਾ ਕੇਸ-ਦਰ-ਕੇਸ ਦੇ ਆਧਾਰ ‘ਤੇ ਚੁਣੇ ਹੋਏ ਰੂਟਾਂ ‘ਤੇ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।’

ਕੋਵਿਡ ਮਹਾਂਮਾਰੀ ਦੇ ਕਾਰਨ, ਭਾਰਤ ਵਿਚ ਕੁਝ ਅਨੁਸੂਚਿਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ 23 ਮਾਰਚ, 2020 ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਮਈ 2020 ਤੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਅਤੇ ਜੁਲਾਈ 2020 ਤੋਂ ਚੋਣਵੇਂ ਦੇਸ਼ਾਂ ਦੇ ਨਾਲ ਦੁਵੱਲੇ ‘ਏਅਰ ਬੱਬਲ’ ਪ੍ਰਬੰਧ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ।

ਭਾਰਤ ਨੇ ਅਮਰੀਕਾ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਭੂਟਾਨ ਤੇ ਫਰਾਂਸ ਸਮੇਤ ਲਗਪਗ 28 ਦੇਸ਼ਾਂ ਦੇ ਨਾਲ ਏਅਰ-ਬੱਬਲ ਸਮਝੌਤਾ ਕੀਤਾ ਹੈ। ਕੋਰੋਨਾ ਇਨਫੈਕਸ਼ਨ ਨੂੰ ਕਾਬੂ ਵਿਚ ਰੱਖਣ ਲਈ ਏਅਰ ਬੱਬਲ ਸਮਝੌਤਾ ਕੀਤਾ ਗਿਆ ਹੈ ਤੇ ਤਮਾਮ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਡਾਣਾਂ ਚਲਾਈਆਂ ਜਾਂਦੀਆਂ ਹਨ।