ਪੰਜਾਬ ਪੁਲਿਸ ਦੀ SIT ਅੱਜ ਸੋਨਾਰੀਆ ਜੇਲ੍ਹ ‘ਚ ਕਰੇਗੀ ਡੇਰਾ ਮੁਖੀ ਤੋਂ ਪੁੱਛ-ਗਿੱਛ

0
64

ਲੁਧਿਆਣਾ (TLT) ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੇ ਛੇ ਡੇਰਾ ਪ੍ਰੇਮੀ ਫੜੇ ਹੋਏ ਹਨ ਇਸ ਮਾਮਲੇ ‘ਚ ਪੰਜਾਬ ਪੁਲਿਸ ਦੀ SIT (ਵਿਸ਼ੇਸ਼ ਜਾਂਚ ਟੀਮ) ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੀ ਚਾਰਾਜੋਈ ਕੀਤੀ ਜਾ ਰਹੀ ਸੀ। ਪੰਜਾਬ ਪੁਲਿਸ ਦੀ SIT ਨੂੰ ਇਹ ਸਫ਼ਲਤਾ ਜ਼ਰੂਰ ਮਿਲੀ ਕਿ ਉਹ ਡੇਰਾ ਮੁਖੀ ਦੀ ਪੁੱਛ-ਗਿੱਛ ਕਰੇਗੀ।

IG Ludhiana Range ਐਸਪੀਐਸ ਪਰਮਾਰ ਦੀ ਅਗਵਾਈ ਵਿਚ SIT ਦੀ ਟੀਮ 8 ਨਵੰਬਰ ਨੂੰ ਸਵੇਰੇ ਵੱਡੇ ਤੜਕੇ ਸੋਨਾਰੀਆ ਜੇਲ੍ਹ ਕਰਨਾਲ ਲਈ ਰਵਾਨਾ ਹੋਈ।SIT ਵਿਚ ਹੋਰ ਮੈਂਬਰ SSP Batala ਮੁਖਵਿੰਦਰ ਸਿੰਘ ਭੁੱਲਰ, DSP ਲਖਵੀਰ ਸਿੰਘ ਤੇ Inspector ਦਲਬੀਰ ਸਿੰਘ ਵੀ ਹਨ ਜੋ IG ਐਸਪੀਐਸ ਪਰਮਾਰ ਦੀ ਅਗਵਾਈ ਵਿਚ ਸਵੇਰੇ 5 ਵਜੇ ਰਾਜਪੁਰਾ (Hotel Eagle Motel) ਵਿਖੇ ਇਕੱਠੇ ਹੋ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਸੋਨਾਰੀਆ ਜੇਲ੍ਹ ਲਈ ਰਵਾਨਾ ਹੋਏ।