T-20 World Cup ’ਚ ਪਾਕਿਸਤਾਨ ਤੋਂ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਦਾ ਮਜ਼ਾਕ ਬਣਾਉਣ ’ਤੇ ਜਵਾਈ ਨੇ ਸਹੁਰਾ ਪਰਿਵਾਰ ’ਤੇ ਦਰਜ ਕਰਵਾਇਆ ਕੇਸ

0
70

 

ਮੁਰਾਦਾਬਾਦ (TLT)  ਦੁਬਈ ’ਚ ਹੋ ਰਹੇ ਟੀ-20 ਵਿਸ਼ਵ ਕੱਪ ’ਚ ਭਾਰਤੀ ਕ੍ਰਿਕਟ ਟੀਮ ਦੀ ਪਾਕਿਸਤਾਨ ਕ੍ਰਿਕਟ ਟੀਮ ਤੋਂ ਹਾਰ ਤੋਂ ਬਾਅਦ ਤੋਂ ਲਗਾਤਾਰ ਇਕ ਭਾਈਚਾਰੇ ਵਿਸ਼ੇਸ਼ ਦੇ ਲੋਕਾਂ ਦੁਆਰਾ ਵਿਵਾਦਿਤ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਕਰਨ ਵਾਲਿਆਂ ’ਤੇ ਪੁਲਿਸ ਵੀ ਐਕਸ਼ਨ ਲੈ ਰਹੀ ਹੈ। ਹੁਣ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਰਾਮਪੁਰ ਦੇ ਗੰਜ ਕੋਤਵਾਲੀ ਖੇਤਰ ’ਚ ਸਾਹਮਣੇ ਆਇਆ ਹੈ। ਇਥੇ ਇਕ ਪਰਿਵਾਰ ਨੇ ਮੈਚ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਮਜ਼ਾਕ ਬਣਾਉਂਦੇ ਹੋਏ ਵ੍ਹਟਸਐਪ ’ਤੇ ਸਟੇਟਸ ਲਗਾ ਦਿੱਤਾ। ਇਹ ਗੱਲ ਪਰਿਵਾਰ ਦੇ ਜਵਾਈ ਨੂੰ ਪਤਾ ਲੱਗੀ ਤਾਂ ਉਸਨੇ ਗੰਜ ਕੋਤਵਾਲੀ ’ਚ ਸਹੁਰਾ ਪਰਿਵਾਰ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ। ਗੰਜ ਪੁਲਿਸ ਨੇ ਉਸਦੀ ਸ਼ਿਕਾਇਤ ’ਤੇ ਪਰਿਵਾਰ ਦੇ ਲੋਕਾਂ ’ਤੇ ਮੁਕੱਦਮਾ ਦਰਜ ਕਰ ਦਿੱਤਾ ਹੈ। ਦੋਸ਼ੀਆਂ ’ਚ ਨੌਜਵਾਨ ਦੀ ਪਤਨੀ ਵੀ ਸ਼ਾਮਿਲ ਹੈ।

ਆਪਣੇ ਹੀ ਸਹੁਰਾ ਪਰਿਵਾਰ ‘ਤੇ ਮੁਕੱਦਮਾ ਦਰਜ ਕਰਨ ਵਾਲਾ ਨੌਜਵਾਨ ਅਜ਼ੀਮਨਗਰ ਥਾਣਾ ਖੇਤਰ ਦੇ ਪਿੰਡ ਸ਼ਗਨਖੇੜਾ ਦਾ ਰਹਿਣ ਵਾਲਾ ਈਸ਼ਾਨ ਮੀਆਂ ਹੈ। ਉਸ ਦੇ ਸਹੁਰੇ ਗੰਜ ਕੋਤਵਾਲੀ ਇਲਾਕੇ ਦੇ ਮੁਹੱਲਾ ਥਾਣਾ ਤਿਨ ਵਿੱਚ ਹਨ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਆਪਣੀ ਪਤਨੀ ਨਾਲ ਤਕਰਾਰ ਹੋ ਗਿਆ। ਜਿਸ ਤੋਂ ਬਾਅਦ ਪਤਨੀ ਆਪਣੇ ਪੇਕੇ ਘਰ ਆ ਗਈ ਅਤੇ ਉੱਥੇ ਰਹਿਣ ਲੱਗੀ। ਔਰਤ ਨੇ ਨੌਜਵਾਨ ਅਤੇ ਉਸਦੇ ਪਰਿਵਾਰ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਹੁਣ ਨੌਜਵਾਨ ਨੇ ਸ਼ੁੱਕਰਵਾਰ ਨੂੰ ਗੰਜ ਕੇਤਵਾਲੀ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਜਾਂਚ ਕੀਤੀ। ਗੰਜ ਕੋਤਵਾਲੀ ਦੇ ਇੰਚਾਰਜ ਅਨਿਲ ਕੁਮਾਰ ਵਰਮਾ ਨੇ ਦੱਸਿਆ ਕਿ ਜਾਂਚ ਕੀਤੀ ਗਈ, ਜਿਸ ਵਿੱਚ ਨੌਜਵਾਨ ਦੇ ਸਹੁਰਿਆਂ ਵੱਲੋਂ ਭਾਰਤੀ ਕ੍ਰਿਕਟ ਟੀਮ ਦਾ ਮਜ਼ਾਕ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਨੌਜਵਾਨ ਦੀ ਪਤਨੀ ਰਾਬੀਆ ਅਤੇ ਸਹੁਰਾ ਪਰਿਵਾਰ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।