ਬੇਅਦਬੀ ਤੇ ਨਸ਼ਿਆਂ ਦਾ ਮਸਲਾ ਜਲਦ ਕਰਾਂਗਾ ਹੱਲ,18 ਨੂੰ ਖੁੱਲ੍ਹੇਗੀ ਐਸਟੀਐਫ ਦੀ ਫਾਈਲ : ਸੀਐਮ ਚੰਨੀ

0
63

ਚਮਕੌਰ ਸਾਹਿਬ (TLT) ਚਮਕੌਰ ਸਾਹਿਬ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਧਰ ਰੱਖਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਲਦ ਹੀ ਬੇਅਦਬੀ ਤੇ ਨਸ਼ਿਆਂ ਦਾ ਮਸਲਾ ਹੱਲ ਹੋ ਜਾਵੇਗਾ। 18 ਤਰੀਕ ਨੂੰ ਐਸਟੀਐਫ ਦੀ ਫਾਈਲ ਵੀ ਖੁੱਲ੍ਹ ਜਾਵੇਗੀ।

ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲਾਂ ਦੌਰਾਨ ਕਿਹਾ ਸੀ ਕਿ ਜੇ ਬਰਗਾਡ਼ੀ ਵਾਲੀ ਫਾਈਲ ਨਹੀਂ ਖੋਲ੍ਹਣ ਦੀ ਹਿੰਮਤ ਤਾਂ ਮੈਨੂੰ ਦੇ ਦਿਓ ਮੈਂ ਜਨਤਕ ਕਰ ਦਿੰਦਾ ਹਾਂ।

ਇਸਦੇ ਜਵਾਬ ਵਿਚ ਅੱਜ ਸੀਐਮ ਚੰਨੀ ਨੇ ਚਮਕੌਰ ਸਾਹਿਬ ਵਿਚ ਜਵਾਬ ਦਿੰਦਿਆਂ ਕਿਹਾ ਕਿ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਹੱਲ ਕਰ ਦਿੱਤੇ ਜਾਣਗੇ। 18 ਤਰੀਕ ਨੂੰ ਐਸਟੀਐਫ ਦੀ ਫਾਈਲ ਵੀ ਖੁੱਲ੍ਹ ਜਾਵੇਗੀ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਸਨ