ਬੇਅਦਬੀ ਮਾਮਲੇ ’ਚ SIT ਡੇਰਾ ਮੁਖੀ ਤੋਂ ਅੱਠ ਨਵੰਬਰ ਨੂੰ ਕਰੇਗੀ ਪੁੱਛਗਿੱਛ

0
95

ਫਰੀਦਕੋਟ (TLT) ਹਾਈਕੋਰਟ ਵੱਲੋਂ ਬੇਅਦਬੀ ਮਾਮਲੇ ’ਚ ਐਸਆਈਟੀ ਨੂੰ ਸੁਨਾਰੀਆ ਜੇਲ ’ਚ ਜਾ ਕੇ ਪੁੱਛਗਿੱਛ ਕਰਨ ਦੀ ਇਜਾਜਤ ਮਿਲਣ ਤੋਂ ਬਾਅਦ ਐਸਆਈਟੀ ਪੂਰੀ ਤਰਾਂ ਤਿਆਰ ਹੈ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਸੁਰਿੰਦਰਪਾਲ ਸਿੰਘ ਪਰਮਾਰ ਆਈ ਜੀ ਬਾਰਡਰ ਰੇਂਜ਼ ਅਤੇ ਏਆਈਜੀ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨਾਂ ਦੀ ਟੀਮ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਲਈ ਸੁਨਾਰੀਆਂ ਜੇਲ ’ਚ 8 ਨਵੰਬਰ ਨੂੰ ਪੂਰੀ ਟੀਮ ਸਮੇਤ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਆਈਟੀ ਵਲੋਂ ਬੇਅਦਬੀ ਮਾਮਲੇ ’ਚ ਮਿਲੇ ਸਬੂਤਾਂ ਦੇ ਆਧਾਰ ’ਤੇ ਡੇਰਾ ਮੁਖੀ ਦੀ ਭੂਮਿਕਾ ਨੂੰ ਲੈ ਕੇ ਪੁੱਛੇ ਜਾਣ ਵਾਲੇ ਸਵਾਲਾਂ ਲਈ ਪੂਰੀ ਤਰਾਂ ਤਿਆਰੀ ਕੀਤੀ ਗਈ ਹੈ। ਬੇਅਦਬੀ ਮਾਮਲੇ ਨਾਲ ਜੁੜੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਦੇ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਜਾਮ ਰਹੀਮ ਖਿਲਾਫ ਫਰੀਦਕੋਟ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੋਇਆ ਹੈ।0 0 0