ਚੰਡੀਗੜ੍ਹ ਦੇ ਵਪਾਰੀਆਂ ਦੀ ਮੰਗ- ਸੂਬਾ ਸਰਕਾਰਾਂ ਨੂੰ ਪ੍ਰਦੇਸ਼ ‘ਚ ਆਨਲਾਈਨ ਡਲਿਵਰੀ ‘ਤੇ ਲਗਾਉਣੀ ਚਾਹੀਦੀ ਹੈ ਪਾਬੰਦੀ

0
72

ਚੰਡੀਗੜ੍ਹ (tlt) ਚੰਡੀਗੜ੍ਹ ਦੀਆਂ ਵਪਾਰੀ ਜਥੇਬੰਦੀਆਂ ਦੀ ਮੰਗ ਹੈ ਕਿ ਸੂਬਾ ਸਰਕਾਰਾਂ ਸੂਬੇ ‘ਚ ਹੀ ਆਨਲਾਈਨ ਡਿਲੀਵਰੀ ’ਤੇ ਪਾਬੰਦੀ ਲਾਉਣ ਕਿਉਂਕਿ ਆਨਲਾਈਨ ਵਿਕਣ ਵਾਲੇ 90 ਫੀਸਦੀ ਸਾਮਾਨ ਬਾਹਰੋਂ ਆਉਂਦੇ ਹਨ ਜਿਸ ‘ਚ ਜੀਐਸਟੀ ਦਾ ਵੱਡਾ ਹਿੱਸਾ ਦੁਰਵਰਤੋਂ ਹੁੰਦਾ ਹੈ। ਦੀਵਾਲੀ ਮੌਕੇ ਵਪਾਰੀਆਂ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ। ਟਰੇਡਰਜ਼ ਐਸੋਸੀਏਸ਼ਨ ਸੈਕਟਰ 17 ਦੀ ਮੀਟਿੰਗ ਕਮਲਜੀਤ ਸਿੰਘ ਪੰਛੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ‘ਚ ਇਸ ਦੀਵਾਲੀ ਦੇ ਤਿਉਹਾਰ ਦੇ ਸੀਜ਼ਨ ਦੌਰਾਨ ਆਨਲਾਈਨ ਖਰੀਦਦਾਰੀ ਦੇ ਸੰਕਲਪ ਕਾਰਨ ਬਾਜ਼ਾਰ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕੀਤੀ ਗਈ।