ਬਲੈਕ ਸਪਾਟਸ ’ਤੇ ਤਿੰਨ ਸਾਲਾਂ ’ਚ 28 ਹਜ਼ਾਰ ਤੋਂ ਜ਼ਿਆਦਾ ਮੌਤਾਂ, ਜਾਣੋ ਕਿਹੜੀਆਂ ਥਾਵਾਂ ਨੂੰ ਕਿਹਾ ਜਾਂਦੈ ਬਲੈਕ ਸਪਾਟ

0
76

ਨਵੀਂ ਦਿੱਲੀ (tlt) ਭਾਰਤ ’ਚ ਰਾਸ਼ਟਰੀ ਰਾਜ ਮਾਰਗਾਂ (ਐੱਨਐੱਚ) ’ਤੇ 60 ਫ਼ੀਸਦੀ ਬਲੈਕ ਸਪਾਟਾਂ (ਖ਼ਤਰਨਾਕ ਖੇਤਰ) ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਇੱਥੇ ਤਿੰਨ ਸਾਲਾਂ ’ਚ ਸੜਕ ਹਾਦਸਿਆਂ ’ਚ 28,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਮੌਤਾਂ ਤਾਮਿਲਨਾਡੂ ’ਚ (4408) ਹੋਈਆਂ ਤੇ ਇਸ ਤੋਂ ਬਾਅਦ ਉੱਤਰ ਪ੍ਰਦੇਸ਼ (4218) ਦਾ ਸਥਾਨ ਹੈ।

ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨਐੱਚਏਆਈ) ਨੇ ਸੂਚਨਾ ਦਾ ਅਧਿਕਾਰ (ਆਰਟੀਆਈ) ਐਕਟ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਹੈ ਕਿ 2016, 2017, ਤੇ 2018 ’ਚ 57,329 ਸੜਕ ਹਾਦਸਿਆਂ ਲਈ ਜ਼ਿੰਮੇਵਾਰ ਰਹੇ ਇਨ੍ਹਾਂ ਬਲੈਕ ਸਪਾਟਾਂ ਨੂੰ ਠੀਕ ਕਰਨ ਲਈ 4,512.36 ਕਰੋੜ ਰੁਪਏ ਖ਼ਰਚ ਕੀਤੇ ਗਏ। ਇਨ੍ਹਾਂ ਨੂੰ ਦਰੁੱਸਤ ਕਰਨ ਦਾ ਕੰਮ 2019 ’ਚ ਸ਼ੁਰੂ ਕੀਤਾ ਗਿਆ ਸੀ। ਨੋਇਡਾ ਦੇ ਆਰਟੀਆਈ ਵਰਕਰ ਅਮਿਤ ਗੁਪਤਾ ਨੇ ਇਸ ਸਬੰਧੀ ਐੱਨਐੱਚਏਆਈ ’ਚ ਇਕ ਆਰਟੀਆਈ ਅਰਜ਼ੀ ਦਿੱਤੀ ਸੀ। ਇਸ ਦੇ ਜਵਾਬ ’ਚ ਅਥਾਰਟੀ ਨੇ ਕਿਹਾ ਕਿ 2015 ਤੋਂ 2018 ਦੇ ਹਾਦਸਿਆਂ ਦੇ ਮੁਹਈਆ ਅੰਕੜਿਆਂ ਅਨੁਸਾਰ ਕੁੱਲ ਬਲੈਕ ਸਪਾਟ ਦੀ ਪਛਾਣ ਕੀਤੀ ਗਈ। ਇਸ ਨੇ ਕਿਹਾ ਕਿ 2019-20 ’ਚ 729 ਬਲੈਕ ਸਪਾਟਾਂ ਨੂੰ ਦਰੁੱਸਤ ਕੀਤਾ ਗਿਆ ਜਦਕਿ 2020-21 ’ਚ ਇਹ ਗਿਣਤੀ 1,103 ਰਹੀ। 2021-22 ’ਚ ਸਤੰਬਰ 2021 ਤਕ 583 ਬਲੈਕ ਸਪਾਟਾਂ ਨੂੰ ਠੀਕ ਕੀਤਾ ਗਿਆ। ਅਥਾਰਟੀ ਕੋਲ ਉਪਲਬਧ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜ ਮਾਰਗਾਂ ’ਤੇ 3,996 ਬਲੈਕ ਸਪਾਟ ’ਤੇ ਕੁੱਲ 57, 329 ਹਾਦਸੇ ਹੋਏ ਜਿਨ੍ਹਾਂ ਵਿਚੋਂ 28,765 ਲੋਕਾਂ ਦੀ ਮੌਤ ਹੋਈ। ਇਸ ਨੇ ਕਿਹਾ ਕਿ ਕੁੱਲ 60.43 ਫ਼ੀਸਦੀ ਬਲੈਕ ਸਪਾਟ ਠੀਕ ਕਰ ਦਿਤੇ ਗਏ।