ਦੁਕਾਨ ‘ਚ ਭੰਨਤੋੜ ਤੇ ਧੱਕਾ ਮੁੱਕੀ ਕਰਨ ‘ਤੇ 7 ਖ਼ਿਲਾਫ਼ ਕੇਸ ਦਰਜ

0
88

ਮਾਨਸਾ (TLT) ਪ੍ਰਚੂਨ ਦੀ ਦੁਕਾਨ ਦੀ ਭੰਨਤੋੜ ਕਰਨ ਤੋਂ ਇਲਾਵਾ ਧੱਕਾ ਮੁੱਕੀ ਕਰਨ ਦੇ ਮਾਮਲੇ ‘ਚ ਥਾਣਾ ਸਿਟੀ 1 ਮਾਨਸਾ ਪੁਲਿਸ ਨੇ 7 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਵਾਸੀ ਵਾਰਡ ਨੰਬਰ. 25 ਨੇੜੇ ਬਾਗ ਵਾਲਾ ਗੁਰਦੁਆਰਾ ਮਾਨਸਾ ਅਨੁਸਾਰ ਮੁਲਜ਼ਮ ਪਰਦੀਪ ਸਿੰਘ, ਬੱਬੂ ਸਿੰਘ ਵਾਸੀ ਲੱਲੂਆਣਾ ਰੋਡ ਮਾਨਸਾ, ਹਰਦਮ ਸਿੰਘ, ਲੱਖਾ ਸਿੰਘ, ਸੁਖਵੀਰ ਸਿੰਘ, ਜਸਪਾਲ ਸਿੰਘ ਅਤੇ ਸੰਦੀਪ ਸਿੰਘ ਵਾਸੀ ਮਾਨਸਾ 22 ਅਕਤੂਬਰ ਨੂੰ ਸ਼ਾਮ ਦੇ ਕਰੀਬ 5 ਵਜੇ ਕਾਰ ਤੇ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਸਾਡੀ ਪ੍ਰਚੂਨ ਦੀ ਦੁਕਾਨ ‘ਤੇ ਆਏ ਅਤੇ ਭੰਨਤੋੜ ਕੀਤੀ ਜਿੱਥੇ ਉਸ ਦੀ ਪਤਨੀ ਮੌਜੂਦ ਸੀ। ਉਸ ਦੀ ਪਤਨੀ ਨਾਲ ਵੀ ਧੱਕਾ ਮੁੱਕੀ ਕੀਤੀ ਤੇ ਗਾਲੀ ਗਲੋਚ ਵੀ ਕੀਤੀ। ਇਸ ਤੋਂ ਬਾਅਦ ਸਾਡੇ ਘਰ ਜਾ ਕੇ ਭੰਨਤੋੜ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਗਿ੍ਫ਼ਤਾਰੀ ਅਜੇ ਨਹੀਂ ਹੋ ਸਕੀ ਹੈ।