PEC ਚੰਡੀਗੜ੍ਹ ਦੇ ਸੈਂਚੁਰੀ ਈਅਰ ਸਮਾਗਮ ’ਚ ਸ਼ਹਿਰ ਆਉਣਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਕੀਤੀਆਂ ਜਾ ਰਹੀਆਂ ਹਨ ਵਿਸ਼ੇਸ਼ ਤਿਆਰੀਆਂ

0
37

ਚੰਡੀਗੜ੍ਹ (tlt) ਦੇਸ਼ ਦੇ ਟੌਪ ਇੰਜੀਨੀਅਰਿੰਗ ਕਾਲਜ ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ) ਦਾ ਸੈਂਚੁਰੀ ਈਅਰ (100 ਸਾਲ) ਬਹੁਤ ਖ਼ਾਸ ਹੋਣ ਜਾ ਰਿਹਾ ਹੈ। ਸੂਤਰਾਂ ਅਨੁਸਾਰ 16 ਨਵੰਬਰ ਨੂੰ ਪੇਕ ਦੇ 100ਵੇਂ ਫਾਊਂਡੇਸ਼ਨ ਈਅਰ ’ਤੇ ਕਰਵਾਏ ਜਾਣ ਵਾਲੇ ਪ੍ਰੋਗਰਾਮ ’ਚ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਪਹੁੰਚਣਗੇ। ਇਸ ਸਬੰਧੀ ਪੇਕ ਪ੍ਰਸ਼ਾਸਨ ਨੂੰ ਰਾਸ਼ਟਰਪਤੀ ਭਵਨ ਤੋਂ ਹਰੀ ਝੰਡੀ ਮਿਲ ਗਈ ਹੈ। ਪੇਕ ਦੀ ਸ਼ੁਰੂਆਤ ਪਾਕਿਸਤਾਨ ਦੇ ਲਾਹੌਰ ’ਚ ਹੋਈ ਸੀ, ਜਿਸਤੋਂ ਬਾਅਦ ਪੇਕ ਕੈਂਪਸ ਰੁੜਕੀ ਅਤੇ 1954 ’ਚ ਚੰਡੀਗੜ੍ਹ ਸ਼ਿਫ਼ਟ ਹੋਇਆ।