ਦ ਜਲੰਧਰ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਰਿਲੀਜ਼ ਕੀਤਾ 2022 ਦਾ ਕਲੰਡਰ

0
341

ਜਲੰਧਰ (ਹਰਪ੍ਰੀਤ ਕਾਹਲੋਂ) ਦ ਜਲੰਧਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਦੀਵਾਲੀ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮਾਂ ਲਕਸ਼ਮੀ 2022 ਦਾ ਕਲੰਡਰ ਪਦਮ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਪੰਜਾਬ ਕੇਸਰੀ ਦਫਤਰ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਪਦਮ ਸ਼੍ਰੀ ਵਿਜੇ ਚੋਪੜਾ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਫੋਟੋਗ੍ਰਾਫੀ ਦੀ ਤਬਦੀਲੀ ਬਾਰੇ ਵੀ ਗੱਲਬਾਤ ਕੀਤੀ। ਇਸ ਮੌਕੇ ਪ੍ਰਧਾਨ ਰਮੇਸ਼ ਗਾਬਾ ਅਤੇ ਜਰਨਲ ਸਕੱਤਰ ਰਮੇਸ਼ ਹੈਪੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਮੁਕਤ ਅਤੇ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਧਾਨ ਰਮੇਸ਼ ਗਾਬਾ, ਜਰਨਲ ਸਕੱਤਰ ਰਮੇਸ਼ ਹੈਪੀ, ਸੁਰਿੰਦਰ ਬੇਰੀ, ਬਲਦੇਵ ਕਿਸ਼ਨ, ਸੁਭਾਸ਼ ਚੰਦਰ, ਸੰਜੀਵ ਹੈਪੀ, ਸੰਦੀਪ ਕੁਮਾਰ, ਕਰਨ ਨਾਰੰਗ ਆਦਿ ਮੌਜੂਦ ਸਨ।