ਅਣਪਛਾਤੀ ਲੜਕੀ ਸੋਨੇ ਦੀ ਵਾਲੀਆਂ ਲੈ ਕੇ ਹੋਈ ਗਾਇਬ, ਮਾਮਲਾ ਦਰਜ

0
71

ਮੋਗਾ (TLT) ਸਥਾਨਕ ਡੀਐਮ ਕਾਲਜ ‘ਚ ਆਪਣੇ ਪਤੀ ਨਾਲ ਪੁਲਿਸ ਦੀ ਭਰਤੀ ਦੇ ਪੇਪਰ ਦੇਣ ਆਈ ਇਕ ਅੌਰਤ ਦੀਆਂ ਸੋਨੇ ਦੀ ਵਾਲੀਆਂ ਨੂੰ ਅਣਪਛਾਤੀ ਲੜਕੀ ਲੈ ਕੇ ਫਰਾਰ ਹੋ ਗਈ। ਪੁਲਿਸ ਨੇ ਪੀੜਤਾ ਦੇ ਪਤੀ ਦੇ ਬਿਆਨ ‘ਤੇ ਅਣਪਛਾਤੀ ਲੜਕੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰੁਹੇਲਾਹਾਜੀ ਤਹਿਸੀਲ ਮਮਦੋਟ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਕਿਹਾ ਕਿ 25 ਸਤੰਬਰ ਨੂੰ ਉਹ ਤੇ ਉਸ ਦੀ ਪਤਨੀ ਵਿਮਲਾ ਰਾਣੀ ਮੋਗਾ ਦੇ ਡੀਐੱਮ ਕਾਲਜ ‘ਚ ਪੁਲਿਸ ਦੀ ਭਰਤੀ ਦੇ ਪੇਪਰ ਦੇਣ ਲਈ ਆਏ ਸੀ ਜਿੱਥੇ ਉਸ ਦੀ ਪਤਨੀ ਨੇ ਆਪਣੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਵਜਨ ਅੱਧਾ ਤੋਲਾ ਉਤਾਰ ਕੇ, ਇਕ ਲਿਫਾਫੇ ‘ਚ ਪਾ ਕੇ ਉਕਤ ਲਿਫਾਫਾ ਗੇਟ ਦੇ ਪਾਸ ਖੜੀ ਇਕ ਲੜਕੀ ਨੂੰ ਫੜਾ ਦਿੱਤਾ ਸੀ ਅਤੇ ਉਕਤ ਲੜਕੀ ਦਾ ਮੋਬਾਈਲ ਨੰਬਰ ਉਸ ਪਾਸੋਂ ਲੈ ਲਿਆ। ਉਸ ਨੇ ਕਿਹਾ ਕਿ ਉਸ ਲੜਕੀ ਨੇ ਸੋਨੇ ਦੀਆਂ ਵਾਲੀਆਂ ਵਾਲਾ ਲਿਫਾਫਾ ਉਸ ਦੀ ਮਾਤਾ ਨੂੰ ਦੇ ਦਿੱਤਾ ਪਰ ਲਿਫਾਫੇ ‘ਚੋਂ ਸੋਨੇ ਦੀਆਂ ਵਾਲੀਆਂ ਗਾਇਬ ਸਨ। ਉਸਨੇ ਜਦ ਉਕਤ ਲੜਕੀ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਤੇ ਉਸ ਦਾ ਨੰਬਰ ਬਲੌਕ ਲਿਸਟ ਵਿੱਚ ਪਾ ਦਿੱਤਾ। ਉਸ ਨੇ ਲੜਕੀ ਖਿਲਾਫ਼ ਦਰਖਾਸਤ ਦੇਣ ਤੇ ਥਾਣਾ ਕੈਂਟ ਫਿਰੋਜਪੁਰ ਜਿਲ੍ਹਾ ਫਿਰੋਜਪੁਰ ਵਿਖੇ ਪੁਲਿਸ ਨੇ ਜੀਰੋ ਐਫਆਈਆਰ ਦਰਜ ਰਜਿਸਟਰ ਕੀਤੀ ਗਈ ਸੀ ਅਤੇ ਵਕੂਆ ਥਾਣਾ ਸਿਟੀ ਸਾਊਥ ਮੋਗਾ ਦਾ ਬਣਦਾ ਹੋਣ ਕਰਕੇ ਪੁਲਿਸ ਨੇ ਅਣਪਛਾਤੀ ਲੜਕੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।