ਜਲੰਧਰ ਦੇ ਕਈ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ

0
129

ਜਲੰਧਰ (ਰਮੇਸ਼ ਗਾਬਾ) ਬੁੱਧਵਾਰ ਦੇਰ ਰਾਤ ਚੰਨੀ ਸਰਕਾਰ ਨੇ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਇਨ੍ਹਾਂ ਵਿਚ ਜਲੰਧਰ ਦੇ ਕਈ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਐਸਪੀ ਹੈੱਡਕੁਆਰਟਰ ਜਲੰਧਰ ਦਾ ਅਹੁਦਾ ਸੰਭਾਲ ਰਹੇ ਸੁਭਾਸ਼ ਚੰਦਰ ਨੂੰ ਏਸੀਪੀ ਲਾਇਸੈਂਸ ਤੇ ਸੁਰੱਖਿਆ ਜਲੰਧਰ ਦਾ ਚਾਰਜ ਦਿੱਤਾ ਗਿਆ ਹੈ। ਮੁਕੇਰੀਆਂ ਵਿਚ ਤਾਇਨਾਤ ਰਵਿੰਦਰ ਸਿੰਘ ਨੂੰ ਜਲੰਧਰ ਛਾਉਣੀ ਦੇ ਏਸੀਪੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਡੀਐਸਪੀ ਹੈੱਡਕੁਆਰਟਰ ਹੁਸ਼ਿਆਰਪੁਰ ਵਿਖੇ ਤਾਇਨਾਤ ਗੁਰਪ੍ਰੀਤ ਸਿੰਘ ਨੂੰ ਏਸੀਪੀ ਮਾਡਲ ਟਾਊਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਲੰਧਰ ਪੀਏਪੀ ਹੈੱਡਕੁਆਰਟਰ ਵਿਖੇ ਤਾਇਨਾਤ ਬਲਕਾਰ ਸਿੰਘ ਨੂੰ ਏਸੀਪੀ ਸਪੈਸ਼ਲ ਬ੍ਰਾਂਚ ਤੇ ਕ੍ਰਾਈਮ ਜਲੰਧਰ ਲਗਾਇਆ ਗਿਆ ਹੈ। ਦੀਪਿਕਾ ਸਿੰਘ ਨੂੰ ਏਸੀਪੀ ਸਾਈਬਰ ਕ੍ਰਾਈਮ ਜਲੰਧਰ ਏਸੀਪੀ ਲੁਧਿਆਣਾ ਮਹਿਲਾ ਤੇ ਬਾਲ ਅਪਰਾਧ ਦੇ ਅਹੁਦੇ ‘ਤੇ ਤਾਇਨਾਤ ਕੀਤਾ।

ਇਸ ਦੇ ਨਾਲ ਹੀ ਏਸੀਪੀ ਅਪਰੇਸ਼ਨ ਜਲੰਧਰ ਦਿਲਬਾਗ ਸਿੰਘ ਨੂੰ ਏਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੁਰਿੰਦਰ ਪਾਲ ਸਿੰਘ ਨੂੰ ਡੀਐਸਪੀ ਨਕੋਦਰ ਦਾ ਚਾਰਜ ਦਿੱਤਾ ਗਿਆ ਹੈ। ਹਰਿੰਦਰ ਸਿੰਘ ਗਿੱਲ ਜੋ ਕਿ ਮਾਡਲ ਟਾਊਨ ਇਲਾਕੇ ਦੇ ਏਸੀਪੀ ਸਨ, ਨੂੰ ਜਲੰਧਰ ਦੇਹਾਤ ਦਾ ਸੁਰੱਖਿਆ ਤੇ ਅਪਰੇਸ਼ਨ ਡੀਐਸਪੀਏਸੀਪੀ ਟ੍ਰੈਫਿਕ ਜਲੰਧਰ ਦੇ ਅਹੁਦੇ ‘ਤੇ ਤਾਇਨਾਤ ਹਰਵਿੰਦਰ ਸਿੰਘ ਨੂੰ ਡੀਐੱਸਪੀ ਹੈੱਡਕੁਆਰਟਰ ਜਲੰਧਰ ਲਗਾਇਆ ਗਿਆ ਹੈ। ਸਤਿੰਦਰ ਕੁਮਾਰ, ਜੋ ਕਿ ਜਲੰਧਰ ਦੇ ਏਸੀਪੀ ਫੋਰੈਂਸਿਕ ਵਜੋਂ ਤਾਇਨਾਤ ਸਨ, ਨੂੰ ਡੀਐਸਪੀ ਸਪੈਸ਼ਲ ਬ੍ਰਾਂਚ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ।