ਪਹਾੜਾਂ ‘ਚ ਬਰਫ਼ਬਾਰੀ ਨਾਲ ਪੰਜਾਬ ‘ਚ ਅਗਲੇ ਹਫ਼ਤੇ ਡਿੱਗੇਗਾ ਤਾਪਮਾਨ, ਵਧੇਗੀ ਠੰਢ

0
57

ਲੁਧਿਆਣਾ (tlt) ਜੰਮੂ-ਕਸ਼ਮੀਰ ਤੇ ਹਿਮਾਚਲ ਦੇ ਉਪਰਲੇ ਹਿੱਸਿਆਂ ‘ਚ ਹੋਈ ਬਰਫ਼ਬਾਰੀ ਕਾਰਨ ਪੰਜਾਬ ‘ਚ ਮੌਸਮ ਬਦਲ ਗਿਆ ਹੈ। ਜਿੱਥੇ ਪਹਾੜਾਂ ‘ਚ ਲੋਕ ਠੰਢ ਨਾਲ ਜੂਝ ਰਹੇ ਹਨ, ਉੱਥੇ ਹੀ ਮੈਦਾਨੀ ਇਲਾਕਿਆਂ ‘ਚ ਵੀ ਠੰਢ ਪੈਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਦਿਨ ਵੇਲੇ ਵੀ ਮੌਸਮ ਖਰਾਬ ਰਹਿੰਦਾ ਹੈ। ਬੁੱਧਵਾਰ ਨੂੰ ਵੀ ਸਵੇਰੇ ਹੀ ਠੰਡ ਕਾਰਨ ਲੋਕ ਕੰਬਦੇ ਦੇਖੇ ਗਏ। ਪਰ ਭਾਰਤ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਹਫਤੇ ਤੋਂ ਮੌਸਮ ਬਦਲ ਜਾਵੇਗਾ। 31 ਅਕਤੂਬਰ ਤੋਂ ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਤਕ ਹੇਠਾਂ ਆ ਜਾਵੇਗਾ, ਜਦਕਿ ਦਿਨ ਦਾ ਤਾਪਮਾਨ 20 ਤੋਂ 22 ਡਿਗਰੀ ਸੈਲਸੀਅਸ ਤਕ ਆ ਸਕਦਾ ਹੈ।