ਕੈਮੀਕਲ ਪਲਾਂਟ ‘ਚ ਹੋਇਆ ਵਿਸਫੋਟ, 4 ਦੀ ਮੌਤ, 3 ਜ਼ਖ਼ਮੀ; ਜਾਂਚ ਲਈ ਟੀਮ ਦਾ ਗਠਨ

0
78

ਬੀਜਿੰਗ (TLT) ਚੀਨ ਦੇ ਇਕ ਕੈਮੀਕਲ ਪਲਾਂਟ ‘ਚ ਵਿਸਫੋਟ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਜ਼ਖ਼ਮੀ ਹੋ ਗਏ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਉਤਰੀ ਚੀਨ ਦੇ ਇਨਰ ਮੰਗੋਲੀਆ ਖੇਤਰ ‘ਚ ਇਹ ਹਾਦਸਾ ਹੋਇਆ। ਧਮਾਕਾ ਰਾਤ ਲਗਪਗ 11:30 ਵਜੇ ਅਲਕਸਾ ਲੀਗ ‘ਚ ਬਾਇਨ ਓਬੋ ਤਕਨੀਕੀ ਪਾਰਕ ‘ਚ ਇਕ ਕੈਮੀਕਲ ਪਲਾਂਟ ਦੀ ਇਕ ਕਾਰਜਸ਼ਾਲਾ ‘ਚ ਹੋਇਆ।

ਵਿਸਫੋਟ ਕਾਰਨ ਲੱਗੀ ਅੱਗ ‘ਤੇ ਸ਼ਨੀਵਾਰ ਸਵੇਰੇ ਕਾਬੂ ਪਾ ਲਿਆ ਗਿਆ। ਹਾਲਾਂਕਿ ਇਹ ਵਿਸਫੋਟ ਕਿਵੇਂ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਦੁਰਘਟਨਾ ਕਾਰਨਾਂ ਦੀ ਜਾਂਚ ਲਈ ਸਥਾਨਕ ਸਰਕਾਰ ਨੇ ਇਕ ਟੀਮ ਦਾ ਗਠਨ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਚੀਨ ਦੇ ਸ਼ੇਨਯਾਂਗ ਸ਼ਹਿਰ ‘ਚ ਸਥਿਤ ਇਕ ਰੈਸਟੋਰੈਂਟ ਦੇ ਅੰਦਰ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਇਸ ਹਾਦਸੇ ‘ਚ 1 ਦੀ ਮੌਤ ਹੋ ਗਈ ਹੈ ਜਦਕਿ 33 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਗੈਸ ਲੀਕ ਕਿਵੇਂ ਹੋਈ। ਇੱਥੇ ਬਚਾਅ ਕਾਰਜ ਵੀ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ’ ਚ ਧਮਾਕੇ ਤੋਂ ਬਾਅਦ ਲੋਕ ਇਧਰ -ਉਧਰ ਭੱਜ ਰਹੇ ਹਨ। ਚਾਰੇ ਪਾਸੇ ਇਮਾਰਤਾਂ ਦਾ ਮਲਬਾ ਸੀ ਅਤੇ ਹਫੜਾ -ਦਫੜੀ ਮਚੀ ਹੋਈ ਸੀ।