ਨੰਗਲ ‘ਚ ਬੱਸ ਦੀ ਟੱਕਰ ਤੋਂ ਬਾਅਦ ਟਿੱਪਰ ਨਾਲ ਟਕਰਾਈ ਕਾਰ, ਹਿਮਾਚਲ ਦੇ ਨੌਜਵਾਨ ਦੀ ਮੌਤ, 20 ਦਿਨ ਪਹਿਲਾਂ ਹੋਇਆ ਸੀ ਵਿਆਹ

0
60

ਨੰਗਲ (TLT) ਨੰਗਲ ‘ਚ ਹਰਿਆਣਾ ਦੀ ਦਿੱਲੀ ਤੋਂ ਧਰਮਸ਼ਾਲਾ ਜਾ ਰਹੀ ਬੱਸ ਦੀ ਮਾਰੂਤੀ ਵੈਗਨਆਰ ਕਾਰ ਦੀ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਵੈਗਨਅਰ ਨੂੰ ਫਿਰ ਦੁਬਾਰਾ ਸੜਕ ‘ਤੇ ਚੱਲ ਰਹੇ ਇਕ ਟਿੱਪਰ ਨੇ ਟੱਕਰ ਮਾਰੀ। ਹਾਦਸੇ ‘ਚ ਕਾਰ ਚਾਲਕ ਦੀ ਮੌਤ ਹੋ ਗਈ। ਵੈਗਨਆਰ ਚਾਲਕ ਹਿਮਾਚਲ ਦਾ ਜ਼ਿਲ੍ਹਾ ਊਨਾ ਦੇ ਪਿੰਡ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਰੂਪ ‘ਚ ਹੋਈ ਹੈ। ਕਾਰ ‘ਚ ਸਵਾਰ ਦੂਸਰਾ ਸਾਥੀ ਸੰਜੀਵ ਕੁਮਾਰ ਗੰਭੀਰ ਜ਼ਖ਼ਮੀ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਰ ਲਖਵਿੰਦਰ ਸਿੰਘ ਦਾ 20 ਦਿਨ ਪਹਿਲਾਂ ਵਿਆਹ ਹੋਇਆ ਸੀ। ਸੜਕ ਹਾਦਸਾ ਸ਼ਨਿਚਰਵਾਰ ਸਵੇਰੇ 6.30 ਵਜੇ ਦੇ ਕਰੀਬ ਹੋਇਆ।

ਸੜਕ ਹਾਦਸੇ ਵਿਚ ਮਾਰੇ ਗਏ ਲਖਵਿੰਦਰ ਸਿੰਘ ਪੁੱਤਰ ਬਹਾਲ ਸਿੰਘ ਹਿਮਾਚਲ ਦੇ ਊਨਾ ਜ਼ਿਲ੍ਹੇ ਵਿਚ ਮਾਰੂਤੀ ਦੇ ਸ਼ੋਅਰੂਮ ਵਿਚ ਕੰਮ ਕਰਦਾ ਸੀ। ਅਜੇ ਦੋ ਦਿਨ ਪਹਿਲਾਂ ਹੀ ਉਹ ਆਪਣੀ ਪਤਨੀ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਭਾਖੜਾ ਡੈਮ ਨੇੜੇ ਪਿੰਡ ਛੱਡ ਕੇ ਗਿਆ ਸੀ। ਇਸ ਸਮੇਂ ਨਵ-ਵਿਆਹੀ ਪਤਨੀ ਭਾਖੜਾ ਡੈਮ ਨੇੜੇ ਆਪਣੇ ਘਰ ਵਿਚ ਹੈ, ਹੁਣ ਤਕ ਉਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਦੇ ਪਤੀ ਲਖਵਿੰਦਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਨਾਲ ਚੰਡੀਗੜ੍ਹ ਜਾ ਰਿਹਾ ਸੀ। ਸਾਬਕਾ ਸੈਨਿਕ ਸੰਜੀਵ ਕੁਮਾਰ (39) ਪੁੱਤਰ ਇਕਬਾਲ ਸਿੰਘ ਜੋ ਕਿ ਭਾਰਤੀ ਫੌਜ ਦੇ ਜਵਾਨਾਂ ਲਈ ਸੀਐਸਡੀ ਕੰਟੀਨ ਊਨਾ ਵਿਚ ਕੰਮ ਕਰਦਾ ਸੀ, ਵੈਗਨਆਰ ਨੰਬਰ ਐਚਪੀ 72-4428 ਵਿਚ ਸਵਾਰ ਸੀ। ਸੰਜੀਵ ਵੀ ਬੁਰੀ ਤਰ੍ਹਾਂ ਜ਼ਖਮੀ ਹੈ। ਜਿਸ ਨੂੰ ਇਲਾਜ ਲਈ ਨੰਗਲ ਤੋਂ ਸਿਵਲ ਹਸਪਤਾਲ ਲਿਆਉਣ ਤੋਂ ਬਾਅਦ ਗੰਭੀਰ ਹਾਲਤ ‘ਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।