3 ਪੁਲਿਸਕਰਮੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਨੇ ਲਾਹੌਰ ‘ਚ ਇੰਟਰਨੈੱਟ ਸੇਵਾਵਾਂ ਬੰਦ

0
90

ਲਾਹੌਰ (TLT) ਲਾਹੌਰ ਪ੍ਰਦਰਸ਼ਨ ‘ਚ ਤਿੰਨ ਪੁਲਿਸਕਰਮੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਨੇ ਇੱਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਦਰਅਸਲ ਤਹਿਰੀਕ-ਏ-ਲਬਬੈਕ ਦੇ ਵਰਕਰਾਂ ਤੇ ਲਾਹੌਰ ‘ਚ ਪੁਲਿਸ ਕਰਮੀਆਂ ‘ਚ ਝੜਪ ਹੋ ਗਈ ਸੀ। ਇਸ ਦੌਰਾਨ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਦੁਆਰਾ ਪੁਲਿਸ ਕਰਮੀਆਂ ‘ਚ ਝੜਪਾਂ ਹੋ ਗਈਆਂ ਸੀ। ਇਸ ਦੌਰਾਨ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਦੁਆਰਾ ਪੁਲਿਸ ਵਾਲਿਆਂ ‘ਤੇ ਆਪਣੇ ਵਾਹਨ ਚਲਾਏ ਜਾਣ ਤੋ ਬਾਅਦ ਤਿੰ ਪਾਕਿਸਤਾਨੀ ਪੁਲਿਸਕਰਮੀਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ ਸੀ। ਅਜਿਹੇ ‘ਚ ਮਾਮਲਾ ਵੱਧਦਾ ਦੇਖ ਕੇ ਪ੍ਰਸ਼ਾਸਨ ਨੇ ਇੱਥੋਂ ਕਈ ਇਲਾਕਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਅੰਦਰੂਨੀ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ‘ਚ ਕਿਹਾ ਕਿ ਡਾਟਾ ਦਰਬਾਰ, ਸ਼ਹਿਦਰਾ ਤੇ ਰਵੀ ਬ੍ਰਿਜ ਖੇਤਰਾਂ ‘ਚ ਖੇਤਰਾਂ ‘ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ।

ਲਾਹੌਰ ਦੇ ਡੀਆਈਜੀ ਬੁਲਾਰੇ ਮਜਹਰ ਹੁਸੈਨ ਨੇ ਮਾਰੇ ਗਏ ਦੋ ਅਧਿਕਾਰੀਆਂ ਦੀ ਪਛਾਣ ਅਯੂਬ ਤੇ ਖਾਲਿਦ ਦੇ ਰੂਪ ‘ਚ ਕੀਤੀ ਹੈ। ਤੀਜੇ ਅਧਿਕਾਰੀ ਦੀ ਪਛਾਣ ਹਾਲੇ ਤਕ ਨਹੀਂ ਹੋ ਸਕੀ ਹੈ ਪਰ ਮੁੱਖ ਮੰਤਰੀ ਦੇ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਡਾਨ ਮੁਤਾਬਕ ਤਿੰਨ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਹੁਸੈਨ ਨੇ ਕਿਹਾ ਕਿ ਕਈ ਹੋਰ ਲੋਕ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ‘ਤੇ ਪੈਟਰੋਲ ਬੰਬ ਵੀ ਸੁੱਟੇ ਸੀ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਹਿੰਸਾ ਦੇ ਬਾਵਜੂਦ ਸੰਯਮ ਦਿਖਾ ਰਹੇ ਹਨ।