ਘਰ ਅੱਗੇ ਗੇੜ੍ਹੇ ਮਾਰਨ ਤੋਂ ਰੋਕਣ ’ਤੇ ਵਿਅਕਤੀ ਦੀ ਕੁੱਟਮਾਰ, ਮਾਮਲਾ ਦਰਜ

0
72

ਬਰਨਾਲਾ (tlt) ਘਰ ਅੱਗੇ ਗੇੜ੍ਹੇ ਮਾਰਨ ਤੋਂ ਰੋਕਣ ’ਤੇ ਇਕ ਵਿਅਕਤੀ ਦੀ ਕੁੱਟਮਾਰ ਕਰਨ ’ਤੇ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਥਾਣਾ ਧਨੌਲਾ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਪੰਧੇਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 20 ਅਕਤੂਬਰ ਨੂੰ ਉਹ ਅਨਾਜ ਮੰਡੀ ਪੰਧੇਰ ਵਿਖੇ ਕੰਮ ਕਰ ਰਿਹਾ ਸੀ ਤਾਂ ਸ਼ਾਮ ਕਰੀਬ ਸਾਢੇ 5 ਵਜੇ ਪੱਪੂ ਸਿੰਘ, ਸੋਨੀ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ ਵਾਸੀ ਪੰਧੇਰ ਤੇ ਸੁਖਦੀਪ ਸਿੰਘ ਵਾਸੀ ਝੱਬਰ ਨੇ ਉਸਦੀ ਕੁੱਟਮਾਰ ਕੀਤੀ, ਜਿਸਨੂੰ ਬਲਕਾਰ ਸਿਘ ਨੇ ਸਰਕਾਰੀ ਹਸਪਤਾਲ ਧਨੌਲਾ ਦਾਖ਼ਲ ਕਰਵਾਇਆ। ਰੰਜਿਸ਼ ਇਹ ਹੈ ਕਿ ਰਾਮ ਸਿੰਘ ਦੇ ਲੜਕੇ ਮਨਪ੍ਰੀਤ ਸਿੰਘ ਉਕਤ ਦੇ ਘਰ ਅੱਗੇ ਗੇੜ੍ਹੇ ਮਾਰਦੇ ਸਨ, ਜਿਨ੍ਹਾਂ ਨੂੰ ਉਹ ਰੋਕਦਾ ਸੀ। ਜਿਸ ਕਾਰਨ ਉਕਤਾਨ ਵਿਅਕਤੀਆਂ ਨੇ ਮਨਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ। ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਥਾਣਾ ਧਨੌਲਾ ਵਿਖੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।