ਮਨੇਜਰ ਨੇ ਲਾਜਿਸਟਿਕ ਕੰਪਨੀ ਨੂੰ ਲਗਾਇਆ ਲੱਖਾਂ ਦਾ ਚੂਨਾ

0
39

ਲੁਧਿਆਣਾ (tlt) ਜੋਧਪੁਰ ਰਾਜਸਥਾਨ ਤੋਂ ਚਲਣ ਵਾਲੀ ਲਾਜਿਸਟਿਕ ਕੰਪਨੀ ਦੀ ਲੁਧਿਆਣਾ ਬ੍ਰਾਂਚ ਦੇ ਮੈਨੇਜਰ ਨੇ ਅਮਾਨਤ ਵਿੱਚ ਖਿਆਨਤ ਕਰਦੇ ਹੋਏ ਕੰਪਨੀ ਦੇ ਲੱਖਾਂ ਰੁਪਏ ਹੜੱਪ ਲਏ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਪੁਲਿਸ ਨੇ ਕੰਪਨੀ ਦੇ ਡਾਇਰੈਕਟਰ ਸੁਰਿੰਦਰ ਕੁਮਾਰ ਟਾਕ ਦੇ ਬਿਆਨ ਉਪਰ ਗਬਨ ਕਰਨ ਵਾਲੇ ਵਿਨੋਦ ਸਵਾਮੀ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਗੰਗੋਰ ਲਾਜਿਸਟਿਕ ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰ ਸੁਰਿੰਦਰ ਕੁਮਾਰ ਟਾਕ ਮੁਤਾਬਿਕ ਜੋਧਪੁਰ ਰਾਜਸਥਾਨ ਤੋਂ ਚੱਲਣ ਵਾਲੀ ਕੰਪਨੀ ਦਾ ਲੁਧਿਆਣਾ ਇੰਡਸਟਰੀ ਏਰੀਆ ਏ ਘੋੜਾ ਕਲੋਨੀ ਵਿਖੇ ਬਰਾਂਚ ਆਫਿਸ ਹੈ।ਉਨ੍ਹਾਂ ਦੱਸਿਆ ਕਿ ਸਵਾਮੀ ਕਲੋਨੀ ਦਾ ਰਹਿਣ ਵਾਲਾ ਵਿਨੋਦ ਸਵਾਮੀ ਉਹਨਾਂ ਦੀ ਕੰਪਨੀ ਵਿਚ ਬਤੌਰ ਮੈਨੇਜਰ ਨੌਕਰੀ ਕਰਦਾ ਸੀ।ਲੁਧਿਆਣਾ ਤੋਂ ਇਕੱਠੀ ਹੋਣ ਵਾਲੀ ਕੰਪਨੀ ਦੀ ਉਗਰਾਹੀ ਨੂੰ ਕੰਪਨੀ ਦੇ ਹੈੱਡ ਆਫਿਸ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੌਰਾਨ ਆਰੋਪੀ ਮਨੇਜਰ ਨੇ ਉਨੀ ਲੱਖ ਸੱਤਰ ਹਜ਼ਾਰ ਰੁਪਏ ਘੱਟ ਜਮ੍ਹਾ ਕਰਵਾਏ।ਇਹੋ ਨਹੀਂ ਬਿਜਲੀ ਦੇ ਬਿਲ ਲਈ ਜਾਰੀ ਕੀਤੀ ਗਈ ਸੱਠ ਹਜ਼ਾਰ ਦੀ ਨਗਦੀ ਵੀ ਆਰੋਪੀ ਹੜੱਪ ਗਿਆ।ਜਦੋਂ ਕੰਪਨੀ ਦੇ ਬੈਂਕ ਖਾਤਿਆਂ ਦੀ ਪੜਤਾਲ ਹੋਈ ਤਾਂ ਮਨੇਜਰ ਦੇ ਇਸ ਲੱਖਾਂ ਰੁਪਏ ਦੇ ਘੋਟਾਲੇ ਦਾ ਪਰਦਾਫਾਸ਼ ਹੋਇਆ।ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਨਿਲ ਕੁਮਾਰ ਮੁਤਾਬਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਹੱਤਿਆ ਦੀ ਗਹਿਨ ਪਡ਼ਤਾਲ ਕੀਤੀ ਜਾ ਰਹੀ ਹੈ।