ਸਹੁਰੇ ਪਰਿਵਾਰ ਤੋ ਤੰਗ ਆ ਕੇ ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕੀਤੀ

0
71

ਫ਼ਤਹਿਗੜ੍ਹ ਸਾਹਿਬ (TLT) ਨਜ਼ਦੀਕੀ ਪਿੰਡ ਚਨਾਰਥਲ ਕਲਾਂ ਵਿਖੇ ਸਹੁਰੇ ਪਰਿਵਾਰ ਦੀ ਸਤਾਈ ਵਿਅਹੁਤਾ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਛਾਣ ਪਰਮਜੀਤ ਕੌਰ ਵਾਸੀ ਚਨਾਰਥਲ ਕਲਾਂ ਵਜੋ ਹੋਈ। ਥਾਣਾ ਮੂਲੇਪੁਰ ਦੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਭੈਣ ਕਮਲਜੀਤ ਕੌਰ ਅਤੇ ਗੁਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਪਰਮਜੀਤ ਕੌਰ ਦਾ ਵਿਆਹ 2016 ’ਚ ਹਰਿੰਦਰ ਸਿੰਘ ਵਾਸੀ ਚਨਾਰਥਲ ਕਲਾਂ ਨਾਲ ਹੋਇਆ ਸੀ ਅਤੇ ਉਨ੍ਹਾਂ ਪਰਮਜੀਤ ਦੇ ਸਹੁਰਾ ਪਰਿਵਾਰ ਨੂੰ ਆਪਣੀ ਹੈਸੀਅਤ ਮੁਤਾਬਕ ਦਾਜ ਦਹੇਜ ਦਿੱਤਾ ਸੀ ਜਿਸ ਕੋਲ ਕੋਈ ਬੱਚਾ ਨਹੀਂ ਸੀ ਅਤੇ ਜਦੋਂ ਉਸ ਦੀ ਮਾਤਾ ਗੁਰਮੇਲ ਕੌਰ ਪਰਮਜੀਤ ਨੂੰ ਮਿਲਣ ਜਾਂਦੀ ਸੀ ਤਾਂ ਉਸ ਦਾ ਪਤੀ ਹਰਿੰਦਰ ਸਿੰਘ,ਸੱਸ ਗੁਰਦੀਪ ਕੌਰ ਅਤੇ ਸਹੁਰਾ ਹਰਦੇਵ ਸਿੰਘ ਪਰਮਜੀਤ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਪ੍ਰੇਸ਼ਾਨ ਕਰਕੇ ਉਸ ਦੀ ਕੁੱਟਮਾਰ ਕਰਦੇ ਸਨ ਜਿਸ ਸਬੰਧੀ ਉਸ ਦੇ ਸਹੁਰਾ ਪਰਿਵਾਰ ਨੂੰ ਕਈ ਵਾਰ ਪੰਚਾਇਤਿ ਤੈਰ ‘ਤੇ ਸਮਝਾਇਆ ਪਰ ਉਹ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਉਨ੍ਹਾਂ ਦੱਸਿਆ 16 ਅਕਤੂਬਰ 2021 ਨੂੰ ਉਨ੍ਹਾਂ ਆਪਣੀ ਭੈਣ ਪਰਮਜੀਤ ਨੂੰ ਕਈ ਫੋਨ ਕੀਤੇ ਪਰ ਉਸ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਉਹ ਚਨਾਰਥਲ ਕਲਾਂ ਪਹੁੰਚ ਗਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਰਮਜੀਤ ਨੇ ਆਪਣੇ ਸਹੁੁਰਾ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਤੇ ਹੁਣ ਉਹ ਪਟਿਆਲਾ ਦੇ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ ਜਦੋਂ ਉਹ ਹਸਪਤਾਲ ਪਹੁੰਚੀਆਂ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮ੍ਰਿਤਕ ਪਰਮਜੀਤ ਕੌਰ ਪਤੀ ਹਰਿੰਦਰ ਸਿੰਘ,ਸੱਸ ਗੁਰਦੀਪ ਕੌਰ ਅਤੇ ਸਹੁਰਾ ਹਰਦੇਵ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।