ਬੀਜੇਪੀ ਸੰਪਰਦਾਇ ਪਾਰਟੀ ਨਹੀਂ, ਜਲਦ ਰੱਦ ਹੋਣਗੇ 3 ਖੇਤੀ ਕਾਨੂੰਨ : ਕੈਪਟਨ ਅਮਰਿੰਦਰ ਸਿੰਘ

0
61

ਚੰਡੀਗਡ਼੍ਹ (TLT) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੀ ਪਾਰਟੀ ਬਣਾਉਣ ਦਾ ਐਲਾਲ ਕੀਤਾ ਹੈ। ਉਨ੍ਹਾਂ ਬੀਜੇਪੀ ਤੇ ਅਕਾਲੀ ਦਲ ਦੇ ਬਾਗੀਆਂ ਨਾਲ ਗਠਜੋਡ਼ ਕਰਨ ਦਾ ਵੀ ਸੰਕੇਤ ਦਿੱਤਾ ਹੈ। ਦਿੱਲੀ ’ਚ ਇਕ ਵੈੱਬ ਪੋਰਟਲ ਨੂੰ ਦਿੱਤੀ ਇੰਟਰਵਿਊ ’ਚ ਉਨ੍ਹਾਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਜਪਾ ਫਿਰਕੂ ਤੇ ਮੁਸਲਮਾਨ ਵਿਰੋਧੀ ਪਾਰਟੀ ਨਹੀਂ ਹੈ। ਪੰਜਾਬ ’ਚ ਕਦੇ ਹਿੰਦੂ, ਸਿੱਖ ਤੇ ਮੁਸਲਮਾਨਾਂ ’ਚ ਕੋਈ ਸਮੱਸਿਆ ਨਹੀਂ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ 3 ਖੇਤੀ ਕਾਨੂੰਨਾਂ ਦੇ ਰੱਦ ਹੋਣ ਦਾ ਵੀ ਸੰਕੇਤ ਦਿੱਤਾ ਹੈ। ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀਵਾਲੀ ਤਕ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦੇਣਗੇ।

ਕੁੰਡਲੀ ਬਾਰਡਰ ’ਤੇ ਨਿਹੰਗਾਂ ਵਲੋਂ ਕੀਤੀ ਗਈ ਹੱਤਿਆ ’ਤੇ ਕੈਪਟਨ ਨੇ ਕਿਹਾ, ‘ਇਹ ਘਟਨਾ ਇਕ ਭਿਆਨਕ ਤ੍ਰਾਸਦੀ ਹੈ। ਮੈਂ ਨਹੀਂ ਮੰਨਦਾ ਕਿ ਉੱਥੇ ਮਾਰਿਆ ਗਿਆ ਵਿਅਕਤੀ ਬੇਅਦਬੀ ਕਰ ਰਿਹਾ ਸੀ, ਕਿਉਂਕਿ ਉੱਥੇ ਬਹੁਤ ਸਾਰੇ ਲੋਕ ਸਨ। ਜਿਸ ਵਿਅਕਤੀ ਨੇ ਇਹ ਕੀਤਾ, ਉਹ ਦਿਮਾਗੀ ਤੌਰ ’ਤੇ ਅਜਿਹੀ ਸਥਿਤੀ ’ਚ ਸੀ, ਜਿਸਨੂੰ ਉਹ ਕੰਟਰੋਲ ਨਹੀਂ ਕਰ ਸਕਦਾ ਸੀ। ਉਹ ਨਸ਼ੇ ’ਚ ਲੱਗ ਰਿਹਾ ਸੀ। ਨਿਹੰਗਾਂ ਨੂੰ ‘ਸੁੱਖਾ’ (ਨਸ਼ੇ ਦਾ ਇਕ ਰੂਪ) ਲੈਣ ਲਈ ਜਾਣਿਆ ਜਾਂਦਾ ਹੈ।