ਪੰਜਾਬ ਸਕੂਲ ਸਿਖਿਆ ਬੋਰਡ ਨੇ ਵਾਧੂ ਵਿਸ਼ਿਆਂ ਦੀਆਂ ਰੀਪੀਅਰ ਪ੍ਰੀਖਿਆਵਾਂ ਦੇ ਸ਼ਡਿਊਲ ‘ਚ ਕੀਤੇ ਬਦਲਾਅ

0
50

ਚੰਡੀਗੜ੍ਹ (tlt) ਪੰਜਾਬ ਸਕੂਲ ਸਿੱਖਿਆ ਬੋਰਡ ਨੇ 10 ਤੇ 12ਵੀਂ ਸ਼੍ਰੇਣੀ ਦੇ ਵਾਧੂ ਵਿਸ਼ਿਆਂ ਵਿੱਚ ਰੀਅਪੀਅਰ ਵਿਦਿਆਰਥੀਆਂ ਲਈ ਫਾਰਮ ਭਰਨ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਹੈ। ਕੇਵਲ ਵਾਧੂ ਵਿਸ਼ੇ ਵਾਲੇ ਵਰਗਾਂ ਵਿੱਚ ਰੀਅਪੀਅਰ ਹੋਏ ਵਿਦਿਆਰਥੀ ਹੁਣ 20 ਅਕਤੂਬਰ ਦੀ ਥਾਂ 22 ਅਕਤੂਬਰ ਤੱਕ ਬਿਨਾਂ ਲੇਟ ਫੀਸ ਫਾਰਮ ਭਰ ਸਕਦੇ ਹਨ।10 ਸ਼੍ਰੇਣੀ ਦੇ ਵਾਧੂ ਵਿਸ਼ੇ ਦੇ ਰੀਅਪੀਅਰ ਫਾਰਮ ਲਈ ਵਿਦਿਆਰਥੀ ਨੂੰ ਉੱਕਾ-ਪੁੱਕਾ 1050 ਰੁਪਏ ਪ੍ਰਤੀ ਵਿਸ਼ਾ ਫੀਸ ਦੇਣੀ ਹੋਵੇਗੀ, ਜਦਕਿ 12ਵੀਂ ਸ਼੍ਰੇਣੀ ਲਈ ਇਹ ਫੀਸ 1360 ਰੁਪਏ ਪ੍ਰਤੀ ਵਿਸ਼ਾ ਲਈ ਜਾਵੇਗੀ।

ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਪੀ.ਆਰ. ਮਹਿਰੋਕ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਫਾਰਮ ਆਨਲਾਈਨ ਅਪਲਾਈ ਕਰਨੇ ਹੋਣਗੇ। ਆਫਲਾਈਨ ਮੋਡ ਵਿੱਚ ਵਿਦਿਆਰਥੀ 25 ਅਕਤੂਬਰ ਤੱਕ ਜ਼ਿਲ੍ਹਾ ਪੱਧਰ ‘ਤੇ ਦਫ਼ਤਰਾਂ ਵਿੱਚ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਪ੍ਰੀਖਿਆ ਫੀਸ ਸਿਰਫ਼ ਆਨਲਾਈਨ, ਕ੍ਰੈਡਿਟ ਕਾਰਡ ਅਤੇ ਨੈਟ ਬੈਂਕਿੰਗ ਰਾਹੀਂ ਸਵੀਕਾਰ ਕੀਤੀ ਜਾਵੇਗੀ।

ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆਵਾਂ ਸਬੰਧੀ ਬਾਕੀ ਨਿਯਮ ਪਹਿਲਾਂ ਵਾਲੇ ਹੀ ਰਹਿਣਗੇ। ਵਿਦਿਆਰਥੀ ਆਪਣੇ ਰੋਲ ਨੰਬਰ ਜਾਰੀ ਹੋਣ ਉਪਰੰਤ ਪੰਜਾਬ ਸਕੂਲ ਸਿਖਿਆ ਬੋਰਡ ਦੀ ਵੈਬਸਾਈਟ ‘ਤੇ ਹੀ ਵੇਖ ਸਕਣਗੇ। ਪ੍ਰੀਖਿਆ ਫਾਰਮ ਭਰਨ ਸਬੰਧੀ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਬੋਰਡ ਦੀ ਵੈਬਸਾਈਟ www.pseb.ac.in ‘ਤੇ ਪਹੁੰਚ ਕਰ ਸਕਦੇ ਹਨ।