ਨੈਨੀਤਾਲ ’ਚ ਫਟਿਆ ਬੱਦਲ, ਰਾਮਨਗਰ ’ਚ ਮਕਾਨ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ

0
50

ਉੱਤਰਾਖੰਡ (tlt) ਉੱਤਰਾਖੰਡ ’ਚ ਬੀਤੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਦੇ ਇਕ ਪਿੰਡ ’ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਕਈ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦੀ ਸੰਭਾਵਨਾ ਹੈ। ਨੈਨੀਤਾਲ ਐੱਸਐੱਸਪੀ ਪ੍ਰੀਤੀ ਪ੍ਰੀਅਦਸ਼ਰਿਨੀ ਨੇ ਦੱਸਿਆ, ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ’ਚ ਜਿਥੇ ਬੱਦਲ ਫਟਿਆ ਸੀ, ਉਥੋਂ ਕੁਝ ਜ਼ਖ਼ਮੀਆਂ ਨੂੰ ਬਚਾ ਲਿਆ ਗਿਆ ਹੈ, ਉਨ੍ਹਾਂ ਅਸਲ ਸੰਖਿਆ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ।

ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਬਲਾਕ ਦੇ ਇਕ ਪਿੰਡ ’ਚ ਮਕਾਨ ਧੱਸਣ ਕਾਰਨ ਨੌ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਗ੍ਰਾਮ ਪ੍ਰਧਾਨ ਨੇ ਇਸਦੀ ਪੁਸ਼ਟੀ ਕੀਤੀ ਹੈ। ਰਸਤੇ ’ਚ ਥਾਂ-ਥਾਂ ਮਲਬਾ ਆਉਣ ਕਾਰਨ ਮੌਕੇ ’ਤੇ ਹਾਲੇ ਪ੍ਰਸ਼ਾਸਨ ਜਾਂ ਐੱਸਡੀਆਰਐੱਫ ਦੀ ਟੀਮ ਨਹੀਂ ਪਹੁੰਚ ਸਕੀ ਹੈ। ਉਥੇ ਹੀ ਰਾਮਨਗਰ ਦੇ ਇਕ ਰਿਸਾਰਟ ’ਚ ਪਾਣੀ ਵੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਸਾਰਟ ਅੰਦਰ ਕਰੀਬ ਸੌਂ ਲੋਕ ਫਸੇ ਹਨ।

ਨੈਨੀਤਾਲ ਦਾ ਸੰਪਰਕ ਦੇਸ਼-ਦੁਨੀਆ ਤੋਂ ਕਟ ਗਿਆ ਹੈ। ਕਾਠਗੋਦਾਮ ਰੇਲਵੇ ਸਟੇਸ਼ਨ ਦੀਆਂ ਪਟੜੀਆਂ ਗੌਲਾ ਨਦੀ ’ਚ ਵਹਿ ਗਈਆਂ ਹਨ। ਜਿਸ ਕਾਰਨ ਟ੍ਰੇਨਾਂ ਦਾ ਸੰਚਾਲਨ ਬੰਦ ਕਰ ਦਿੱਤਾ ਹੈ। ਪਹਾੜ ਦੇ ਕਈ ਮਾਰਗ ਮਲਬਾ ਆਉਣ ਕਾਰਨ ਬੰਦ ਹੋ ਗਏ ਹਨ।