ਹੁਣ ਟ੍ਰੇਨ ‘ਚ ਮੁਫ਼ਤ ਕੰਬਲ ਨਹੀਂ ਮਿਲੇਗਾ? ਬੈੱਡਰੋਲ ਕਿੱਟ ਚਾਹੀਦੀ ਹੈ ਤਾਂ ਦੇਣੇ ਪੈਣਗੇ 300 ਰੁਪਏ, ਜਾਣੋ

0
52

ਨਵੀਂ ਦਿੱਲੀ (tlt) ਰਾਜਧਾਨੀ ਸਮੇਤ ਕਈ ਟ੍ਰੇਨਾਂ ‘ਚ ਸਲੀਪਰ ਤੇ ਏਸੀ ਕੋਚ ‘ਚ ਯਾਤਰੀਆਂ ਨੂੰ ਬੈੱਡਰੋਲ ਦੇਣ ਦੀ ਸਹੂਲਤ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਤਕ ਉਪਲਬਧ ਸੀ, ਪਰ ਕੋਵਿਡ ਦੇ ਆਉਣ ਤੋਂ ਬਾਅਦ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਰੇਲਵੇ ਵੱਲੋਂ ਬੈੱਡਰੋਲ/ਕੰਬਲ ਦਿੱਤਾ ਜਾਣਾ ਬੰਦ ਕਰ ਦਿੱਤਾ ਗਿਆ ਤੇ ਯਾਤਰੀਆਂ ਨੂੰ ਇਨ੍ਹਾਂ ਨੂੰ ਘਰੋਂ ਨਾਲ ਲਿਆਉਣ ਲਈ ਕਿਹਾ ਗਿਆ ਤੇ ਹੁਣ ਤਕ ਬੈੱਡਰੋਲ ਦੀ ਮੁਫ਼ਤ ਸਹੂਲਤ ਸ਼ੁਰੂ ਨਹੀਂ ਕੀਤੀ ਗਈ ਹੈ ਤੇ ਤੁਹਾਨੂੰ ਇਸ ਦੇ ਲਈ ਅਲੱਗ ਤੋਂ ਪੈਸੇ ਵੀ ਦੇਣੇ ਪੈਣਗੇ।

ਹੁਣ ਠੰਢ ਦਾ ਮੌਸਮ ਆਉਣ ਵਾਲਾ ਹੈ ਤਾਂ ਬੈੱਡਰੋਲ ਕਿੱਟ ਮੰਗ ਵੀ ਹੁਣ ਇਕ ਵਾਰ ਫਿਰ ਵਧਣ ਲੱਗੀ ਹੈ, ਪਰ ਹੁਣ ਤਕ ਭਾਰਤੀ ਰੇਲਵੇ ਨੇ ਪਹਿਲਾਂ ਵਾਂਗ ਟ੍ਰੇਨਾਂ ‘ਚ ਮੁਫ਼ਤ ਬੈੱਡਰੋਲ ਦੀ ਸਹੂਲਤ ਸ਼ੁਰੂ ਨਹੀਂ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਟ੍ਰੇਨ ‘ਚ ਯਾਤਰੀਆਂ ਨੂੰ ਮੁੜ ਫ੍ਰੀ ਬੈੱਡਰੋਲ ਉਪਲਬਧ ਕਰਵਾਉਣ ਸਬੰਧੀ ਰੇਲਵੇ ਬੋਰਡ ‘ਚ ਮੰਥਨ ਦਾ ਦੌਰ ਚੱਲ ਰਿਹਾ ਹੈ। ਰੇਲਵੇ ਦਾ ਕਹਿਣਾ ਹੈ ਕਿ ਬੈੱਡ ਰੋਲ ਦੀ ਸਹੂਲਤ ਸਬੰਧੀ ਫਿਲਹਾਲ ਸਮੀਖਿਆ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਜਲਦ ਹੀ ਕੋਈ ਫ਼ੈਸਲਾ ਹੋਵੇਗਾ।

ਭਾਰਤੀ ਰੇਲਵੇ ਨੇ ਕੋਰੋਨਾ ਦੀ ਪਹਿਲੀ ਤੇ ਦੂਸਰੀ ਪਹਿਲ ਦੀਆਂ ਤਮਾਮ ਦਿੱਕਤਾਂ ਦੌਰਾਨ ਯਾਤਰੀਆਂ ਲਈ ਜ਼ਿਆਦਾਤਰ ਰੂਟਾਂ ‘ਤੇ ਟ੍ਰੇਨਾਂ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਕੋਵਿਡ ਪ੍ਰੋਟੋਕਾਲ ਦੌਰਾਨ ਹੁਣ ਦੇਸ਼ ਵਿਚ ਲਗਪਗ 95 ਫ਼ੀਸਦ ਟ੍ਰੇਨਾਂ ਚੱਲਣ ਲੱਗੀਆਂ ਹਨ ਤੇ ਇਨ੍ਹਾਂ ਵਿਚ 90 ਫ਼ੀਸਦ ਤੋਂ ਜ਼ਿਆਦਾ ਬਰਥਾਂ ਦੀ ਬੁਕਿੰਗ ਹੋ ਰਹੀ ਹੈ ਪਰ ਪਹਿਲਾਂ ਵਾਂਗ ਪ੍ਰੀਮੀਅਮ, ਮੇਲ ਐਕਸਪ੍ਰੈੱਸ ਤੇ ਸੁਪਰਫਾਸਟ ਟ੍ਰੇਨਾਂ ਦੇ ਏਸੀ ਕੋਚਾਂ ‘ਚ ਹੁਣ ਤਕ ਬੈੱਡਰੋਲ ਦੀ ਸਹੂਲਤ ਸ਼ੁਰੂ ਨਹੀਂ ਕੀਤੀ ਗਈ ਹੈ।

ਗੱਲ ਕਰੀਏ ਆਮ ਕੋਚਾਂ ਦੀ ਤਾਂ ਉੱਥੇ ਯਾਤਰੀ ਆਪਣੇ ਬਿਸਤਰੇ ਤੇ ਚੱਦਰ ਘਰੋਂ ਲੈ ਕੇ ਚੱਲ ਰਹੇ ਹਨ, ਉੱਥੇ ਹੀ ਏਸੀ ਕੋਚ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰਜਿਸਟ੍ਰੇਸ਼ਨ ‘ਤੇ ਡਿਸਪੋਜ਼ੇਬਲ ਟ੍ਰੈਵਲ ਬੈੱਡਰੋਲ ਦੀ ਸਹੂਲਤ ਦਿੱਤੀ ਗਈ ਹੈ। ਦਿੱਲੀ ਮੰਡਲ ਨੇ ਵੀ ਆਪਣੇ ਇੱਥੋਂ ਚੱਲਣ ਵਾਲੀਆਂ ਪੰਜ ਦਰਜਨ ਟ੍ਰੇਨਾਂ ‘ਚ ਡਿਸਪੋਜ਼ਲ ਬੈੱਡਰੋਲ ਉਪਲਬਧ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ ਤੇ ਇਸ ਸਹੂਲਤ ਲਈ ਯਾਤਰੀਆਂ ਨੂੰ 300 ਰੁਪਏ ਚੁਕਾਉਣੇ ਪੈਣਗੇ, ਇਹ ਸਰਵਿਸ ਮੁਫ਼ਤ ਨਹੀਂ ਹੋਵੇਗੀ।

ਪੇਡ ਬੈੱਡਰੋਲ ਕਿੱਟ ‘ਚ ਹਨ ਤਿੰਨ ਤਰ੍ਹਾਂ ਦੀਆਂ ਕਿੱਟਾਂ

ਆਨ ਬੋਰਡ ਆਨ ਡਿਮਾਂਡ ਡਿਪੋਜ਼ੇਬਲ ਟ੍ਰੈਵਲ ਬੈੱਡਰੋਲ ਕਿੱਟ ‘ਚ ਤਿੰਨ ਤਰ੍ਹਾਂ ਦੀਆਂ ਕਿੱਟਾਂ ਉਪਲਬਧ ਹਨ ਤੇ ਤੁਸੀਂ ਆਪਣੀ ਸਹੂਲਤ ਅਨੁਸਾਰ ਲੈ ਸਕਦੇ ਹੋ। ਪਹਿਲੀ ਕਿੱਟ 300 ਰੁਪਏ ਦੀ ਹੈ ਜਿਸ ਵਿਚ ਯਾਤਰੀਆਂ ਨੂੰ ਨਾਨ ਵੋਵਨ ਬਲੈਂਕੇਟ, ਨਾਨ ਵੋਵਨ ਬੈੱਡਸ਼ੀਟ, ਨਾਨ ਵੋਵਨ ਪਿੱਲੋ, ਪਿੱਲੋਕਵਰ, ਡਿਸਪੋਜ਼ੇਬਲ ਬੈਗ, ਟੁੱਥਪੇਸਟ, ਟੁੱਥਬ੍ਰਸ਼, ਹੇਅਰ ਆਇਲ, ਕੰਘੀ, ਸੈਨੇਟਾਈਜ਼ਰ ਸੈਸ਼ੇ, ਪੇਪਰਸੋਪ ਤੇ ਟਿਸ਼ੂ ਪੇਪਰ ਮਿਲਣਗੇ।

ਦੂਸਰੀ ਕਿੱਟ ਦੀ ਕੀਮਤ 150 ਰੁਪਏ ਹੈ, ਉਸ ਵਿਚ ਯਾਤਰੀਆਂ ਨੂੰ ਸਿਰਫ਼ ਇਕ ਕੰਬਲ ਮਿਲੇਗਾ

ਉੱਥੇ ਹੀ ਤੀਸਰੀ ਮੌਰਨਿੰਗ ਕਿੱਟ ਹੈ ਜਿਸ ਦੀ ਕੀਮਤ 30 ਰੁਪਏ ਹੈ, ਉਸ ਵਿਚ ਯਾਤਰੀਆਂ ਨੂੰ ਟੁੱਥਪੇਸਟ, ਟੁੱਥਬ੍ਰਸ਼, ਹੇਅਰ ਆਇਲ, ਕੰਘੀ, ਸੈਨੇਟਾਈਜ਼ਰ ਸੈਸ਼ੇ, ਪੇਪਰ ਸੋਪ ਤੇ ਟਿਸ਼ੂ ਪੇਪਰ ਮਿਲਣਗੇ।