ਲੁਧਿਆਣਾ ਦੇ ਵਿਧਾਇਕ ਬੈਂਸ ਬੋਲੇ-ਪੰਜਾਬੀਆਂ ਦੇ ਹੱਕਾਂ ਨਾਲ ਨਹੀਂ ਕਰਨ ਦਵਾਂਗੇ ਸਮਝੌਤਾ

0
62

ਲੁਧਿਆਣਾ (TLT) ਲੋਕ ਇਨਸਾਫ਼ ਪਾਰਟੀ ਵੱਲੋਂ ਵਾਰਡ ਨੰਬਰ 44 ਦੇ ਦੁਗਰੀ ਅਰਬਨ ਫੇਜ਼ ਦੋ ‘ਚ ਬੈਠਕ ਹੋਈ। ਇਸ ‘ਚ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ‘ਤੇ ਮੰਥਨ ਕੀਤਾ ਗਿਆ। ਬੈਠਕ ‘ਚ ਪਾਰਟੀ ਪ੍ਰਧਾਨ ਤੇ ਹਲਕਾ ਆਤਮਨਗਰ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਾਸ ਤੌਰ ‘ਤੇ ਮੌਜੂਦ ਰਹੇ। ਬੈਠਕ ‘ਚ ਪਾਰਟੀ ਦੇ ਸੀਨੀਅਰ ਨਿਰਭਰ ਸਿੰਘ ਤੇ ਗੁਰਜੋਧ ਸਿੰਘ ਮੌਜੂਦ ਸੀ। ਇਸ ਅਵਸਰ ‘ਤੇ ਬੈਂਸ ਨੇ ਸਾਰੇ ਅਹੁਦੇਦਾਰਾਂ ਤੇ ਪਾਰਟੀ ਕਰਮਚਾਰੀਆਂ ਨੂੰ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਜਨ ਜਨ ਤਕ ਪਹੁੰਚਾਇਆ ਜਾਵੇ।

ਬੈਂਸ ਨੇ ਕਿਹਾ ਕਿ ਇਕ ਪਾਸੇ ਲੋਕ ਇਨਸਾਫ਼ ਪਾਰਟੀ ਭ੍ਰਿਸ਼ਟਾਚਾਰ ਵਿਰੁੱਧ ਜੰਗ ਲੜ ਰਹੀ ਹੈ, ਜਦਕਿ ਦੂਜੇ ਪਾਸੇ ਇਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ‘ਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਬੀਐਸਐਫ ਦੇ ਅਧਿਕਾਰਾਂ ਦੇ ਮੁੱਦੇ ‘ਤੇ ਮੋਦੀ ਸਰਕਾਰ’ ਤੇ ਨਿਸ਼ਾਨਾ ਸਾਧਿਆ। ਬੈਂਸ ਨੇ ਕਿਹਾ ਕਿ ਇਹ ਸੰਘੀ ਢਾਂਚੇ ਦਾ ਅਪਮਾਨ ਹੈ। ਪਾਰਟੀ ਹਮੇਸ਼ਾ ਪੰਜਾਬੀਆਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਰਹੀ ਹੈ। ਮੀਟਿੰਗ ‘ਚ ਗੁਰਚਰਨ ਸਿੰਘ, ਜਗੀਰ ਸਿੰਘ, ਜੀਤ ਸਿੰਘ, ਜਗਪ੍ਰੀਤ ਸਿੰਘ, ਗੋਗੀ ਸ਼ਰਮਾ ਤੋਂ ਇਲਾਵਾ ਬਹੁਤ ਸਾਰੇ ਲੋਕ ਮੌਜੂਦ ਸਨ।