ਵੱਡਾ ਖੁਲਾਸਾ : ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੂੰ ਕੀਤੀ ਗਈ ਸੀ ਧਮਕੀ ਭਰੀ ਈਮੇਲ ਤੇ…

0
52

ਪੰਚਕੂਲਾ (tlt) ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਇਕ ਈਮੇਲ ਆਉਣ ਨਾਲ ਤਰਥੱਲੀ ਮਚ ਗਈ। ਇਸ ਈਮੇਲ ਬਾਰੇ ਸੀਬੀਆਈ ਦੇ ਵਿਸੇਸ਼ ਜੱਜ ਨੇ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਿਆ ਪਰ ਉਸ ਨੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਇਹ ਈਮੇਲ ਸੈਸ਼ਨ ਜੱਜ ਦੀ ਈਮੇਲ ’ਤੇ ਆਈ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਇਕ ਈਮੇਲ ਡਾ. ਮੋਹਿਤ ਗੁਪਤਾ ਜਿਸ ਦਾ ਪਤਾ ਡੇਰਾ ਸੱਚਾ ਸੌਦਾ ਦਾ ਦੱਸਿਆ ਗਿਆ। ਇਸ ਨਾਮ ਤੋਂ ਪਹਿਲਾਂ ਵੀ ਕਈ ਈਮੇਲ ਆ ਚੁੱਕੀਆਂ ਸਨ ਜਿਨ੍ਹਾਂ ਵਿਚ ਗਵਾਹੀਆਂ ਬਾਰੇ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਜੱਜ ਨੇ ਇਸ ਬਾਰੇ ਵਕੀਲਾਂ ਤੋਂ ਪੁੱਛਿਆ ਅਤੇ ਉਸ ਤੋਂ ਬਾਅਦ ਰਾਮ ਰਹੀਮ ਤੋਂ ਪੁੱਛਿਆ। ਜੱਜ ਨੇ ਰਾਮ ਰਹੀਮ ਤੋਂ ਪੁੱਛਿਆ ਕਿ ਕੀ ਤੁਸੀਂ ਡਾ. ਮੋਹਿਤ ਗੁਪਤਾ ਨੂੰ ਜਾਣਦੇ ਹੋ। ਇਹ ਵਿਅਕਤੀ ਡੇਰੇ ਵਿਚ ਰਹਿੰਦਾ ਹੈ। ਰਾਮ ਰਹੀਮ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਵਿਸ਼ੇਸ਼ ਜੱਜ ਨੇ ਕਿਹਾ ਕਿ ਅੱਜ ਡਾ. ਮੋਹਿਤ ਗੁਪਤਾ ਦੀ ਇਕ ਈਮੇਲ ਆਈ ਜਿਸ ਵਿਚ ਧਮਕੀ ਦੀ ਬੋਅ ਆ ਰਹੀ ਹੈ। ਬਚਾਅ ਪੱਖ ਦੇ ਵਕੀਲ ਅਜੇ ਬਰਮਨ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਹਾਈ ਕੋਰਟ ’ਚ ਸ਼ਿਕਾਇਤ ਹੋ ਚੁੱਕੀ ਹੈ ਅਤੇ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਡਾ. ਮੋਹਿਤ ਗੁਪਤਾ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।

ਉਥੇ ਸੋਮਵਾਰ ਨੂੰ ਸੁਣਵਾਈ ਦੌਰਾਨ ਇਕ ਦੋਸ਼ੀ ਅਵਤਾਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਵਿਚ ਬੇਕਸੂਰ ਹਨ। ਉਸ ਨੇ ਚਾਰ ਲੋਕਾਂ ਦੇ ਨਾਂ ਵੀ ਕੋਰਟ ਵਿਚ ਲਏ ਜਿਸ ’ਤੇ ਜੱਜ ਨੇ ਪੁੱਛਿਆ ਕਿ ਉਨ੍ਹਾਂ ਪਹਿਲਾਂ ਕਿਉਂ ਨਹੀਂ ਨਾਂ ਲਏ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਬੋਲਣ ਦਾ ਮੌਕਾ ਨਹੀਂ ਮਿਲਿਆ। ਦੋਸ਼ੀ ਕ੍ਰਿਸ਼ਨ ਲਾਲ ਨੇ ਕਿਹਾ ਕਿ ਉਹ ਤਾਂ ਬਾਬੇ ਦੇ ਚੇਲੇ ਹਨ, ਉਨ੍ਹਾਂ ਕੁਝ ਨਹੀਂ ਕੀਤਾ।