ਘਰ ਬੁਲਾ ਕੇ 13 ਸਾਲਾਂ ਦੀ ਬੱਚੀ ਨਾਲ ਕੀਤਾ ਜਬਰ ਜਨਾਹ, FIR ਦਰਜ

0
97

ਪੱਟੀ (TLT) ਪੱਟੀ ਦੇ ਇਕ ਪਿੰਡ ਵਿਚ ਰਹਿਣ ਵਾਲੀ 13 ਸਾਲਾਂ ਲੜਕੀ ਨੂੰ ਘਰ ਬੁਲਾ ਕੇ ਇਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਜਬਰ ਜਨਾਂਹ ਕਰਨ ਦੇ ਦੋਸ਼ ਹੇਠ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ।

ਉਕਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜਸਵਿੰਦਰ ਸਿੰਘ ਨਾਮਕ ਵਿਅਕਤੀ ਨੇ ਉਸ ਨੂੰ ਨੀਂਦ ਦੀਆਂ ਗੋਲੀਆਂ ਭੇਜੀਆਂ ਸਨ ਜੋ ਉਸ ਨੇ ਦਾਲ ਵਿਚ ਪਾ ਕੇ ਆਪਣੇ ਘਰਦਿਆਂ ਨੂੰ ਖੁਆ ਦਿੱਤੀਆਂ ਤੇ ਰਾਤ ਕਰੀਬ 10 ਵਜੇ ਜਸਵਿੰਦਰ ਸਿੰਘ ਦੇ ਘਰ ਚਲੀ ਗਈ। ਜਿੱਥੇ ਉਸ ਨੇ ਉਸ ਦੀ ਮਰਜੀ ਤੋਂ ਬਿਨਾਂ ਜਬਰ ਜਨਾਂਹ ਕੀਤਾ। ਜਾਂਚ ਅਧਿਕਾਰੀ ਸਬ ਇੰਸਪੈਕਟਰ ਗੀਤਾ ਨੇ ਦੱਸਿਆ ਕਿ ਮੁਲਜਮ ਨੂੰ ਜਬਰ ਜਨਾਂਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਨਾਮਜਦ ਕਰ ਲਿਆ ਗਿਆ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।