ਪੰਜਾਬੀ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨਿਹੰਗ ਸਿੰਘ ਦੀ ਕੋਰਟ ‘ਚ ਪੇਸ਼ੀ ਅੱਜ

0
102

ਸਿੰਘੂ ਬਾਰਡਰ ‘ਤੇ ਪਿਛਲੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨ ਅੰਦੋਲਨ (Farmers Protest) ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਅੰਦੋਲਨ ਵਾਲੀ ਜਗ੍ਹਾ ਲਖਬੀਰ ਨਾਂ ਦੇ ਤਰਨਤਾਰਨ ਦੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਹੁਣ ਹੱਤਿਆ ਦੇ ਮੁੱਖ ਮੁਲਜ਼ਮ ਨਿਹੰਗ ਸਿੱਖ (Nihang Sikh) ਨੇ ਸਰੰਡਰ ਕਰ ਦਿੱਤਾ ਹੈ ਜਿਸ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਹੱਤਿਆ ਤੋਂ ਬਾਅਦ ਨਿਹੰਗ ਸਿੰਖ ਨੇ ਨੌਜਵਾਨ ਦੇ ਹੱਥ-ਪੈਰ ਕੱਟ ਕੇ ਬੈਰੀਕੋਡ ‘ਤੇ ਟੰਗ ਦਿੱਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਭੱਜਣ ਲੱਗਾ ਤਾਂ ਗੇਟ ‘ਤੇ ਪਹਿਰਾ ਦੇ ਰਹੇ ਨਿਹੰਗਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਨੌਜਵਾਨ ਨੇ ਜਦੋਂ ਪੁੱਛਣ ‘ਤੇ ਕੁਝ ਨਾ ਦੱਸਿਆ ਤਾਂ ਪਹਿਲਾਂ ਉਸ ਦੇ ਹੱਥ ਤੇ ਲੱਤ ਵੱਢੇ ਤੇ ਫਿਰ ਉਸ ਨੂੰ ਬੈਰੀਕੇਡ ‘ਤੇ ਟੰਗ ਦਿੱਤਾ।

ਸਮਰਪਣ ਕਰਨ ਵਾਲੇ ਨਿਹੰਗ ਦਾ ਨਾਂ ਸਰਬਜੀਤ ਹੈ। ਉਸ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਇਕ ਵਾਰ ਫਿਰ ਗਹਿਮਾ-ਗਹਿਮੀ ਵੱਧ ਗਈ ਹੈ। ਪੁਲਿਸ ਇਸ ਮਾਮਲੇ ਵਿਚ ਸ਼ਖ਼ਸ ਤੋਂ ਪੁੱਛਗਿੱਛ ਕਰ ਰਹੀ ਹੈ।