ਨਜਾਇਜ਼ ਮਾਈਨਿੰਗ ’ਤੇ ਕਾਰਵਾਈ, 8 ਸੈਂਕੜੇ ਰੇਤ ਦੇ ਨਾਲ ਇਕ ਵਿਅਕਤੀ ਗ੍ਰਿਫ਼ਤਾਰ

0
64

ਤਰਨਤਾਰਨ (TLT)  ਬਿਆਸ ਦਰਿਆ ਨਾਲ ਲਗਦੇ ਖੇਤਰ ਵਿਚ ਮਾਈਨਿੰਗ ਵਿਭਾਗ ਨੇ ਕਾਰਵਾਈ ਕਰਦਿਆਂ ਇਕ ਜੇਸੀਬੀ, ਇਕ ਟਿੱਪਰ ਅਤੇ 8 ਸੈਂਕੜੇ ਰੇਤ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਦੋ ਅਣਪਛਾਤੇ ਲੋਕਾਂ ਸਮੇਤ ਤਿੰਨ ਦੇ ਖਿਲਾਫ਼ ਮਾਈਨਿੰਗ ਐਕਟ ਦੇ ਤਹਿਤ ਥਾਣਾ ਵੈਰੋਂਵਾਲ ਵਿਚ ਕਾਰਵਾਈ ਕੀਤੀ ਗਈ ਹੈ।ਥਾਣਾ ਵੈਰੋਂਵਾਲ ਦੇ ਜਾਂਚ ਅਧਿਕਾਰੀ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਈਨਿੰਗ ਅਫ਼ਸਰ ਰੋਹਿਤ ਪ੍ਰਭਾਕਰ ਨੇ ਸੂਚਨਾ ਦੇ ਕੇ ਬਿਆਸ ਦਰਿਆ ਨਾਲ ਲਗਦੇ ਭਲੋਜਲਾ ਪਿੰਡ ਦੇ ਖੇਤਰ ਵਿਚ ਬੁਲਾਇਆ। ਜਿਥੇ ਉਨ੍ਹਾਂ ਨੇ 8 ਸੈਂਕੜੇ ਰੇਤ ਨਾਲ ਭਰੇ ਟਿੱਪਰ ਨੰਬਰ ਪੀਬੀ46 ਐੱਮ 9470 ਤੋਂ ਇਲਾਵਾ ਇਕ ਜੇਸੀਬੀ ਨੰਬਰ ਪੀਬੀ02 ਡੀਐੱਨ 9758 ਉਨ੍ਹਾਂ ਦੇ ਹਵਾਲੇ ਕਰਕੇ ਲਿਖਤੀ ਸ਼ਿਕਾਇਤ ਵੀ ਦਿੱਤੀ। ਜਿਸ ’ਤੇ ਕਾਰਵਾਈ ਕਰਦਿਆਂ ਬਲਵਿੰਦਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਜਲਾਲਾਬਾਦ ਅਤੇ ਦੋ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।