ਬਾਈਕ ਸਵਾਰਾਂ ਨੂੰ ਨਾਕੇ ’ਤੇ ਰੋਕਿਆ ਤਾਂ ਪੁਲਿਸ ਨਾਲ ਉਲਝ ਪਏ, ਕਾਂਸਟੇਬਲ ਦੀ ਪਾੜੀ ਵਰਦੀ, ਦੋ ਗ੍ਰਿਫ਼ਤਾਰ

0
129

ਸਰਹਾਲੀ ਕਲਾਂ (tlt) ਕਸਬਾ ਸਰਹਾਲੀ ਕਲਾਂ ਦੇ ਚੋਹਲਾ ਸਾਹਿਬ ਮੋੜ ’ਤੇ ਲਗਾਏ ਗਏ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਪੁਲਿਸ ਨੇ ਰੋਕਿਆ ਤਾਂ ਉਹ ਪੁਲਿਸ ਪਾਰਟੀ ਨਾਲ ਹੀ ਕਥਿਤ ਤੌਰ ’ਤੇ ਉਲਝ ਪਏ ਅਤੇ ਇਕ ਕਾਂਸਟੇਬਲ ਦੀ ਵਰਦੀ ਪਾੜ ਦਿੱਤੀ। ਪੁਲਿਸ ਨੇ ਦੋਵਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਸਰਹਾਲੀ ਦੇ ਮੁਖੀ ਸਬ ਇੰਸਪੈਕਟਰ ਹਰਸ਼ਾ ਸਿੰਘ ਨੇ ਦੱਸਿਆ ਕਿ ਏਐੱਸਆਈ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਚੋਹਲਾ ਸਾਹਿਬ ਵਾਲੇ ਮੋੜ ਉੱਪਰ ਨਾਕੇ ’ਤੇ ਤਾਇਨਾਤ ਸਨ। ਇਸੇ ਦੌਰਾਨ ਉਨ੍ਹਾਂ ਨੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਰੋਕਿਆ ਤਾਂ ਉਹ ਪੁਲਿਸ ਪਾਰਟੀ ਨਾਲ ਧੱਕਾ ਮੁੱਕੀ ਕਰਨ ਲੱਗੇ। ਜਦਕਿ ਕਾਂਸਟੇਬਲ ਸ਼ਰਨਜੀਤ ਸਿੰਘ ਦੀ ਵਰਦੀ ਵੀ ਪਾੜ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਗੁਰਧਰ ਸਿੰਘ ਅਤੇ ਹੀਰਾ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਖਾਰਾ ਵਜੋਂ ਹੋਈ ਹੈ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ।