ਪੰਜਾਬ ਲਈ ਵਿਨਾਸ਼ਕਾਰੀ ਬਣਿਆ ਘੱਗਰ ਹਰਿਆਣਾ ਲਈ ਹੈ ਵਰਦਾਨ, -ਰਾਜਸਥਾਨ ’ਚ 60-70 ਕਿਲੋਮੀਟਰ ਖੇਤਰ ’ਚ ਪਾਣੀ ਦਾ ਪੱਧਰ ਆਇਆ 15-20 ਫੁੱਟ ’ਤੇ

0
30

ਮਾਨਸਾ (tlt) ਸ਼ਿਵਾਲਿਕ ਦੀਆਂ ਪਹਾੜੀਆਂ ’ਚੋਂ ਨਿਕਲਿਆ ਘੱਗਰ ਦਰਿਆ ਪੰਜਾਬ ’ਚ ਵਿਸ਼ਾਲ ਰੂਪ ਧਾਰਨ ਕਰਦਾ ਸਰਦੂਲਗੜ੍ਹ ਤੋਂ ਹਰਿਆਣਾ ’ਚ ਵੜਦਾ ਹੈ ਤੇ ਫ਼ਿਰ ਲੰਬੀ ਦੂਰੀ ਤੈਅ ਕਰਕੇ ਰਾਜਸਥਾਨ ’ਚ ਚਲਿਆ ਜਾਂਦਾ ਹੈ। ਪੰਜਾਬ ’ਚ ਹਰ ਸਾਲ ਬਰਸਾਤੀ ਮੌਸਮ ਵਿਚ ਇਹ ਦਰਿਆ ਭਿਆਨਕ ਰੂਪ ਧਾਰ ਲੈਂਦਾ ਹੈ ਅਤੇ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਦੂਜੇ ਪਾਸੇ ਇਹੀ ਦਰਿਆ ਜਦੋਂ ਹਰਿਆਣਾ ਦੀ ਹੱਦ ਪਾਰ ਕਰਦਾ ਹੈ ਤਾਂ ਉਥੋਂ ਦੇ ਕਿਸਾਨਾਂ ਲਈ ਵਰਦਾਨ ਬਣ ਜਾਂਦਾ ਹੈ। ਇਸ ਦਾ ਕਾਰਨ ਹੈ ਸਿਰਸਾ ਜ਼ਿਲੇ ’ਚ ਬਣਿਆ ਓਟੂ ਹੈੱਡ ਜਿਸ ਨੂੰ ਓਟੂ ਝੀਲ ਵੀ ਕਹਿੰਦੇ ਹਨ। ਇਸ ਹੈੱਡ ਤੋਂ ਨਿਕਲੀਆਂ ਨਹਿਰਾਂ, ਮਾਈਨਰ ਅਤੇ ਡਰੇਨਾਂ ਰਾਹੀ ਛੱਡੇ ਜਾਂਦੇ ਪਾਣੀ ਨਾਲ ਹਜ਼ਾਰਾਂ ਏਕੜ ਫਸਲ ਦੀ ਸਿੰਜਾਈ ਕੀਤੀ ਜਾਂਦੀ ਹੈ। ਪੰਜਾਬ ਦੇ ਕਿਸਾਨਾਂ ਦੀ ਮੰਗ ਹੈ ਕਿ ਹਰਿਆਣਾ ਵਾਂਗ ਪੰਜਾਬ ਵਿਚ ਵੀ ਅਜਿਹਾ ਹੀ ਕੋਈ ਉਪਰਾਲਾ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਦੀਆਂ ਫ਼ਸਲਾਂ ਦੇ ਬਚਾਅ ਦੇ ਨਾਲ ਨਾਲ ਉਨ੍ਹਾਂ ਨੂੰ ਸਿੰਜਾਈ ਲਈ ਪਾਣੀ ਵੀ ਮਿਲ ਸਕੇ।