ਸਨਅਤਕਾਰਾਂ ਦੀ ਨਬਜ਼ ਟਟੋਲਣ ਲਈ ਮੰਤਰੀ ਪਹੁੰਚੇ ਲੁਧਿਆਣਾ, ਵਿੱਤ ਮੰਤਰੀ ਨੇ ਦਿੱਤਾ ਇਹ ਭਰੋਸਾ

0
21

ਲੁਧਿਆਣਾ (TLT) ਸਨਅਤੀ ਸ਼ਹਿਰ ਲੁਧਿਆਣਾ ਦੇ ਸਨਅਤਕਾਰਾਂ ਦੀ ਨਬਜ ਟਟੋਲਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਤਿੰਨ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਣ ਆਸ਼ੂ ਤੇ ਗੁਰਕੀਰਤ ਸਿੰਘ ਕੋਟਲੀ ਲੁਧਿਆਣਾ ਪੁੱਜੇ ਇਸ ਦੌਰਾਨ ਉਨ੍ਹਾਂ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ਵਿਖੇ ਸਨਅਤਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਟੈਕਸ ਪ੍ਰਣਾਲੀ ਨੂੰ ਆਸਾਨ ਕਰਨ ਲਈ ਸਨਅਤਕਾਰਾਂ ਦੇ ਸੁਝਾਅ ਵੀ ਲਏ। ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੀਐਸਟੀ ਨੂੰ ਲੈ ਕੇ ਸਨਅਤਕਾਰਾਂ ਤੇ ਸਰਕਾਰ ਨੂੰ ਜੋ ਉਮੀਦ ਸੀ ਉਸ ਦੇ ਮੁਤਾਬਕ ਪਿਛਲੇ ਸਾਢੇ ਚਾਰ ਸਾਲ ਵਿਚ ਜੀ ਐੱਸ ਟੀ ਦਾ ਫ਼ਾਇਦਾ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਜੀਐਸਟੀ ਨੂੰ ਆਸਾਨ ਕਰਨ ਲਈ ਨਵਾਂ ਡਰਾਫਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਲਈ ਕੋਈ ਵੀ ਸਨਅਤਕਾਰ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੇ ਸੁਝਾਅ ਦੇ ਸਕਦਾ ਹੈ। ਮੰਤਰੀ ਬਾਦਲ ਨੂੰ ਕਿਹਾ ਕਿ ਬੀਤੇ ਦਸ ਦਿਨਾਂ ਤੋਂ ਉਹ ਇਸ ਵਿਭਾਗ ਨੂੰ ਬਰੀਕੀ ਨਾਲ ਦੇਖ ਰਹੇ ਹਨ ਅਤੇ ਇਸ ਦੌਰਾਨ ਜਿੱਥੇ ਵੀ ਉਨ੍ਹਾਂ ਨੂੰ ਟੈਕਸਟੇਸ਼ਨ ਵਿਭਾਗ ਵਿੱਚ ਕਮੀਆਂ ਨਜ਼ਰ ਆਈਆਂ ਹਨ ਉਨ੍ਹਾਂ ਨੂੰ ਜਲਦ ਦਰੁਸਤ ਕਰਕੇ ਸਨਅਤਕਾਰਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ 48000 ਰਿਟਰਨ ਭਰਨ ਵਾਲੇ ਸਨਅਤਕਾਰ ਐਸੇ ਹਨ ਜਿਨ੍ਹਾਂ ਨੂੰ ਰਿਟਰਨ ਭਰਨ ਵਿੱਚ ਸਮੱਸਿਆ ਆ ਰਹੀ ਜਿਸ ਦਾ ਜਲਦ ਹੱਲ ਕਰਵਾਇਆ ਜਾਵੇਗਾ।