ਜਲੰਧਰ ‘ਚ ਨਿੱਜੀ ਹਸਪਤਾਲ ਦਾ ਡਾਕਟਰ ਗ੍ਰਿਫ਼ਤਾਰ, ਸ਼ਰਾਬ ਦੇ ਨਸ਼ੇ ‘ਚ ਇੰਜੈਕਸ਼ਨ ਲਗਾਉਣ ਨਾਲ ਹੋ ਗਈ ਸੀ ਨੌਜਵਾਨ ਦੀ ਮੌਤ

0
79

ਜਲੰਧਰ(ਰਮੇਸ਼ ਗਾਬਾ) ਮਾਡਲ ਟਾਊਨ ਦੇ ਗਾਰਜੀਅਨ ਹਸਪਤਾਲ ‘ਚ ਸੋਮਵਾਰ ਰਾਤ ਨਾਬਾਲਗ ਦੀ ਮੌਤ ‘ਤੇ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ ਜਿਸ ਡਾਕਟਰ ਨੂੰ ਹਿਰਾਸਤ ‘ਚ ਲਿਆ ਸੀ, ਮੈਡੀਕਲ ਦੌਰਾਨ ਉਸ ਦੇ ਸ਼ਰੀਬ ਪੀਣ ਦੀ ਪੁਸ਼ਟੀ ਹੋ ਗਈ। ਪੁਲਿਸ ਨੇ ਡਾ. ਜਿਤੇਂਦਰ ਸਿੰਘ ਖਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਛੇ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਮੁਕੇਰੀਆਂ ਦੇ ਰਹਿਣ ਵਾਲੇ ਚੰਦਰ ਦੇ ਪੁੱਤਰ ਵੰਸ਼ ਦਾ ਮੁਕੇਰੀਆਂ ‘ਚ ਐਕਸੀਡੈਂਟ ਹੋ ਗਿਆ ਸੀ ਜਿਸ ਨੂੰ ਫਸਟਏਡ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਜਲੰਧਰ ਲਿਜਾਣ ਨੂੰ ਕਹਿ ਦਿੱਤਾ ਸੀ। ਵੰਸ਼ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਜਲੰਧਰ ਦੇ ਗਾਰਡੀਅਨ ਹਸਪਤਾਲ ਪਹੁੰਚਿਆ ਤੇ ਸ਼ਾਮ ਸਾਢੇ ਛੇ ਵਜੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਗਿਆ।ਹਸਪਤਾਲ ਦਾ ਸਟਾਫ਼ ਉਸ ਨੂੰ ਆਈਸੀਯੂ ‘ਚ ਲੈ ਗਿਆ। ਰਾਤ ਸਾਢੇ ਅੱਠ ਵਜੇ ਦੇ ਕਰੀਬ ਡਾਕਟਰਾਂ ਨੇ ਵੰਸ਼ ਦੇ ਘਰ ਵਾਲਿਆਂ ਨੂੰ ਅੰਦਰ ਬੁਲਾਇਆ ਅਤੇ ਦੱਸਿਆ ਕਿ ਵੰਸ਼ ਦੀ ਮੌਤ ਹੋ ਗਈ ਹੈ। ਏਨਾ ਸੁਣਦਿਆਂ ਹੀ ਪਰਿਵਾਰ ਵਾਲੇ ਭੜਕ ਉੱਠੇ ਤੇ ਜਦੋਂ ਉਨ੍ਹਾਂ ਨੇ ਵੰਸ਼ ਦਾ ਇਲਾਜ ਕਰਨ ਵਾਲੇ ਡਾ. ਜਤਿੰਦਰ ਨੂੰ ਦੇਖਿਆ ਤਾਂ ਉਹ ਸ਼ਰਾਬ ਦੇ ਨਸ਼ੇ ‘ਚ ਸੀ ਜਿਸ ਕਾਰਨ ਪਰਿਵਾਰ ਗੁੱਸੇ ਵਿਚ ਆ ਗਿਆ ਤੇ ਡਾ. ਜਤਿੰਦਰ ਤੇ ਸਟਾਫ ਮੈਂਬਰਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ।